ਏਅਰ ਇੰਡੀਆ ਦੇ ਜਹਾਜ਼ ਦਾ ਅੱਧ ਅਸਮਾਨ ’ਚ ਇੰਜਣ ਬੰਦ

ਏਅਰ ਇੰਡੀਆ ਦੇ ਜਹਾਜ਼ ਦਾ ਅੱਧ ਅਸਮਾਨ ’ਚ ਇੰਜਣ ਬੰਦ

ਨਵੀਂ ਦਿੱਲੀ, 20 ਮਈ- ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਦਾ ਏ320 ਨਿਓ ਜਹਾਜ਼ ਉਡਾਣ ਭਰਨ ਤੋਂ 27 ਮਿੰਟ ਬਾਅਦ ਹੀ ਮੁੰਬਈ ਹਵਾਈ ਅੱਡੇ ‘ਤੇ ਹੰਗਾਮੀ ਹਾਲਤ ਵਿੱਚ ਉਤਾਰਨਾ ਪਿਆ ਕਿਉਂਕਿ ਇਸ ਦਾ ਇਕ ਇੰਜਣ ਤਕਨੀਕੀ ਖਰਾਬੀ ਕਾਰਨ ਹਵਾ ਵਿਚ ਹੀ ਬੰਦ ਹੋ ਗਿਆ ਸੀ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਨੂੰ ਯਾਤਰੀਆਂ ਨੂੰ ਇਕ ਹੋਰ ਜਹਾਜ਼ ਰਾਹੀਂ ਉਨ੍ਹਾਂ ਦੀ ਮੰਜ਼ਿਲ ਬੰਗਲੌਰ ਭੇਜਿਆ ਗਿਆ। ਸੂਤਰਾਂ ਮੁਤਾਬਕ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।

You must be logged in to post a comment Login