ਏਅਰ ਇੰਡੀਆ ਵੱਲੋਂ ਵਿਆਨਾ ਵਿੱਚ ਦਿੱਲੀ-ਵਾਸ਼ਿੰਗਟਨ ਉਡਾਣ ਰੱਦ

ਏਅਰ ਇੰਡੀਆ ਵੱਲੋਂ ਵਿਆਨਾ ਵਿੱਚ ਦਿੱਲੀ-ਵਾਸ਼ਿੰਗਟਨ ਉਡਾਣ ਰੱਦ

ਮੁੰਬਈ, 3 ਜੁਲਾਈ- ਦਿੱਲੀ ਤੋਂ ਵਾਸ਼ਿੰਗਟਨ ਲਈ 2 ਜੁਲਾਈ ਨੂੰ ਏਅਰ ਇੰਡੀਆ ਨੇ ਉਡਾਣ ਭਰੀ ਸੀ ਜਿਸ ਵਿਚ ਤਕਨੀਕੀ ਖਰਾਬੀ ਆ ਗਈ ਸੀ ਤੇ ਇਹ ਉਡਾਣ ਵਿਆਨਾ ਵਿੱਚ ਰਿਫਿਊਲਿੰਗ ਲਈ ਰੁਕੀ ਸੀ ਪਰ ਇਹ ਉਡਾਣ ਆਪਣੀ ਮੰਜ਼ਿਲ ’ਤੇ ਨਹੀਂ ਜਾ ਸਕੇਗੀ। ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰਲਾਈਨ ਨੇ ਅੱਜ ਦੱਸਿਆ ਕਿ ਇਸ ਉਡਾਣ ਦੇ ਇਵਜ਼ ਵਿਚ ਇਕ ਹੋਰ ਉਡਾਣ ਤਿਆਰ ਕੀਤੀ ਗਈ ਸੀ ਜਿਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਵੱਲੋਂ ਪਿਛਲੇ ਕੁਝ ਸਮੇਂ ਤੋਂ ਉਡਾਣਾਂ ਰੱਦ ਕਰਨ ਨਾਲ ਯਾਤਰੀਆਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

You must be logged in to post a comment Login