ਏਸ਼ੀਆ ਕੱਪ: ਏਸ਼ਿਆਈ ਕ੍ਰਿਕਟ ਕੌਂਸਲ ਵੱਲੋਂ ਪੀਸੀਬੀ ਦੇ ‘ਹਾਈਬ੍ਰਿਡ ਮਾਡਲ’ ਨੂੰ ਹਰੀ ਝੰਡੀ ਦੇਣ ਦੀ ਤਿਆਰੀ

ਏਸ਼ੀਆ ਕੱਪ: ਏਸ਼ਿਆਈ ਕ੍ਰਿਕਟ ਕੌਂਸਲ ਵੱਲੋਂ ਪੀਸੀਬੀ ਦੇ ‘ਹਾਈਬ੍ਰਿਡ ਮਾਡਲ’ ਨੂੰ ਹਰੀ ਝੰਡੀ ਦੇਣ ਦੀ ਤਿਆਰੀ

ਨਵੀਂ ਦਿੱਲੀ, 11 ਜੂਨ- ਬੀਸੀਸੀਆਈ ਸਕੱਤਰ ਜੈ ਸ਼ਾਹ ਦੀ ਅਗਵਾਈ ਵਾਲੀ ਏਸ਼ਿਆਈ ਕ੍ਰਿਕਟ ਕੌਂਸਲ (ਏਸੀਸੀ) ਵੱਲੋਂ, ਭਾਰਤ ਦੀ ਗੈਰਮੌਜੂਦਗੀ ਵਾਲੇ ਏਸ਼ੀਆ ਕੱਪ ਦੇ ਚਾਰ ਮੁਕਾਬਲੇ ਪਾਕਿਸਤਾਨ ਵਿੱਚ ਜਦੋਂਕਿ ਬਾਕੀ ਮੁਕਾਬਲੇ ਸ੍ਰੀਲੰਕਾ ਦੇ ਗਾਲੇ ਤੇ ਪੱਲੇਕਲ ਵਿੱਚ ਕਰਵਾਉਣ ਬਾਰੇੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਵੱਲੋਂ ਤਜਵੀਜ਼ਤ ‘ਹਾਈਬ੍ਰਿਡ ਮਾਡਲ’ ਨੂੰ ਹਰੀ ਝੰਡੀ ਦਿੱਤੇ ਜਾਣ ਦੀ ਸੰਭਾਵਨਾ ਹੈ। ਏਸੀਸੀ ਮੰਗਲਵਾਰ ਨੂੰ ਇਸ ਬਾਰੇ ਰਸਮੀ ਐਲਾਨ ਕਰ ਸਕਦੀ ਹੈ। ਹਾਈਬ੍ਰਿਡ ਮਾਡਲ ਨੂੰ ਅਧਿਕਾਰਤ ਮਨਜ਼ੂਰੀ ਮਿਲਣ ਮਗਰੋੋਂ ਪਾਕਿਸਤਾਨ ਕ੍ਰਿਕਟ ਟੀਮ ਦੇ ਅਕਤੂੁਬਰ-ਨਵੰਬਰ ਵਿੱਚ ਭਾਰਤ ਵਿਚ ਹੋਣ ਵਾਲੇ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ’ਚ ਸ਼ਮੂਲੀਅਤ ਦਾ ਰਾਹ ਵੀ ਸਾਫ਼ ਹੋ ਜਾਵੇਗਾ। ਕ੍ਰਿਕਟ ਵਿਸ਼ਵ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਅਹਿਮਦਾਬਾਦ ਵਿੱਚ ਇਕ ਦੂਜੇ ਨਾਲ ਖੇਡ ਸਕਦੇ ਹਨ। ਪਾਕਿਸਤਾਨ ਦੇ ਬਾਕੀ ਮੁਕਾਬਲੇ ਚੇਨੱਈ ਤੇ ਹੈਦਰਾਬਾਦ ਵਿੱਚ ਹੋ ਸਕਦੇ ਹਨ।

You must be logged in to post a comment Login