ਏਸ਼ਿਆਈ ਖੇਡਾਂ: ਸਿਫ਼ਤ ਕੌਰ ਨੇ 50 ਮੀਟਰ ਵਿਅਕਤੀਗਤ ਰਾਈਫਲ ਮੁਕਾਬਲੇ ’ਚ ਸੋਨ ਤਗਮਾ ਫੁੰਡਿਆ

ਏਸ਼ਿਆਈ ਖੇਡਾਂ: ਸਿਫ਼ਤ ਕੌਰ ਨੇ 50 ਮੀਟਰ ਵਿਅਕਤੀਗਤ ਰਾਈਫਲ ਮੁਕਾਬਲੇ ’ਚ ਸੋਨ ਤਗਮਾ ਫੁੰਡਿਆ

ਹਾਂਗਜ਼ੂ, 27 ਸਤੰਬਰ- ਭਾਰਤ ਦੀ ਸਿਫਤ ਕੌਰ ਸਮਰਾ ਨੇ ਅੱਜ ਇਥੇ ਏਸ਼ਿਆਈ ਖੇਡਾਂ ਵਿਚ ਮਹਿਲਾਵਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਦੇ ਵਿਅਕਤੀਗਤ ਮੁਕਾਬਲੇ ਵਿਚ ਦਬਦਬਾ ਕਾਇਮ ਕਰਦਿਆਂ ਵਿਸ਼ਵ ਰਿਕਾਰਡ ਸਕੋਰ ਨਾਲ ਸੋਨ ਤਗਮਾ ਜਿੱਤਿਆ, ਜਦਕਿ ਆਸ਼ੀ ਚੋਕਸੀ ਵੀ ਕਾਂਸੀ ਦਾ ਤਗਮਾ ਜਿੱਤਣ ਵਿਚ ਕਾਮਯਾਬ ਰਹੀ। ਸਿਫਤ ਨੇ ਫਾਈਨਲ ਵਿੱਚ 469.6 ਅੰਕ ਬਣਾਏ।

ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ : ਮਨੂ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਦੀ ਤਿਕੜੀ ਨੇ ਅੱਜ ਇਥੇ ਏਸ਼ਿਆਈ ਖੇਡਾਂ ਦੇ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਮਨੂ, ਈਸ਼ਾ ਅਤੇ ਰਿਦਮ ਦੀ ਟੀਮ ਕੁੱਲ 1759 ਅੰਕਾਂ ਨਾਲ ਸਿਖਰ ‘ਤੇ ਰਹੀ, ਜਿਸ ਨਾਲ ਭਾਰਤ ਨੂੰ ਚੱਲ ਰਹੀਆਂ ਖੇਡਾਂ ਵਿੱਚ ਚੌਥਾ ਸੋਨ ਤਮਗਾ ਜਿੱਤਣ ਵਿੱਚ ਮਦਦ ਮਿਲੀ। ਭਾਰਤ ਨੇ ਮਹਿਲਾ 50 ਮੀਟਰ ਰਾਈਫਲ 3 ਪੋਜੀਸ਼ਨ ‘ਚ ਟੀਮ ਈਵੈਂਟ ‘ਚ ਵੀ ਚਾਂਦੀ ਦਾ ਤਮਗਾ ਜਿੱਤਿਆ। ਆਸ਼ੀ ਚੋਕਸੀ, ਮਾਨਨਿੀ ਕੌਸ਼ਿਕ ਅਤੇ ਸਿਫ਼ਤ ਕੌਰ ਸਮਰਾ ਦੀ ਤਿਕੜੀ 1764 ਅੰਕਾਂ ਨਾਲ ਕੁਆਲੀਫਿਕੇਸ਼ਨ ਵਿੱਚ ਦੂਜੇ ਸਥਾਨ ’ਤੇ ਰਹੀ।

You must be logged in to post a comment Login