ਏਸ਼ੀਆ ਕੱਪ: ਕੀ ਭਾਰਤ ਪਾਕਿਸਤਾਨ ਦਾ ਮੈਚ ਹੋ ਸਕਦਾ ਹੈ ਰੱਦ?

ਏਸ਼ੀਆ ਕੱਪ: ਕੀ ਭਾਰਤ ਪਾਕਿਸਤਾਨ ਦਾ ਮੈਚ ਹੋ ਸਕਦਾ ਹੈ ਰੱਦ?
ਨਵੀਂ ਦਿੱਲੀ, 11 ਸਤੰਬਰ : ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ (ਪੀਆਈਐਲ) ਦਾਇਰ ਕੀਤੀ ਗਈ ਹੈ, ਜਿਸ ਵਿੱਚ 14 ਸਤੰਬਰ ਨੂੰ ਦੁਬਈ ਵਿੱਚ ਹੋਣ ਵਾਲੇ ਭਾਰਤ-ਪਾਕਿਸਤਾਨ ਟੀ-20 ਏਸ਼ੀਆ ਕੱਪ ਕ੍ਰਿਕਟ ਮੈਚ ਨੂੰ ਰੱਦ ਕਰਨ ਲਈ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਹੈ। ਇਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਕ੍ਰਿਕਟ ਕੌਮੀ ਹਿੱਤਾਂ ਤੋਂ ਉੱਪਰ ਨਹੀਂ ਹੈ।ਉਰਵਸ਼ੀ ਜੈਨ ਦੀ ਅਗਵਾਈ ਵਿੱਚ ਚਾਰ ਕਾਨੂੰਨ ਦੇ ਵਿਦਿਆਰਥੀਆਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪਹਿਲਗਾਮ ਅਤਿਵਾਦੀ ਹਮਲੇ ਅਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਨਾਲ ਕ੍ਰਿਕਟ ਮੈਚ ਦਾ ਆਯੋਜਨ ਕਰਨਾ ਰਾਸ਼ਟਰੀ ਮਾਣ ਅਤੇ ਜਨਤਕ ਭਾਵਨਾ ਦੇ ਉਲਟ ਸੰਕੇਤ ਹੋਵੇਗਾ। ਆਪਰੇਸ਼ਨ ਸਿੰਧੂਰ ਦੋਰਾਨ ਭਾਰਤੀ ਨਾਗਰਿਕਾਂ ਅਤੇ ਸਿਪਾਹੀਆਂ ਨੇ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਹਨ।ਉਨ੍ਹਾਂ ਨੇ ਦਲੀਲ ਦਿੱਤੀ ਕਿ ਕ੍ਰਿਕਟ ਨੂੰ ਕੌਮੀ ਹਿੱਤਾਂ, ਨਾਗਰਿਕਾਂ ਦੇ ਜੀਵਨ ਜਾਂ ਹਥਿਆਰਬੰਦ ਸੈਨਾਵਾਂ ਦੀਆਂ ਕੁਰਬਾਨੀਆਂ ਤੋਂ ਉੱਪਰ ਨਹੀਂ ਰੱਖਿਆ ਜਾ ਸਕਦਾ। ਪਟੀਸ਼ਨਰਾਂ ਨੇ ਕਿਹਾ ਕਿ ਇਸ ਮੈਚ ਨੂੰ ਜਾਰੀ ਰੱਖਣਾ ਦੇਸ਼ ਦੀ ਸੁਰੱਖਿਆ, ਅਖੰਡਤਾ ਅਤੇ ਮਨੋਬਲ ਲਈ ਨੁਕਸਾਨਦੇਹ ਹੋਵੇਗਾ।ਪਟੀਸ਼ਨਰਾਂ ਨੇ ਕਿਹਾ, ‘‘ਜਦੋਂ ਸਾਡੇ ਸਿਪਾਹੀ ਆਪਣੀ ਜਾਨਾਂ ਕੁਰਬਾਨ ਕਰ ਰਹੇ ਹਨ ਤਾਂ ਪਾਕਿਸਤਾਨ ਨਾਲ ਮੈਚ ਖੇਡਣ ਨਾਲ ਇਸ ਦੇ ਉਲਟ ਸੰਦੇਸ਼ ਮਿਲਦਾ ਹੈ, ਅਸੀਂ ਉਸੇ ਦੇਸ਼ ਨਾਲ ਖੇਡਾਂ ਦਾ ਜਸ਼ਨ ਮਨਾ ਰਹੇ ਹਾਂ ਜੋ ਅਤਿਵਾਦੀਆਂ ਨੂੰ ਪਨਾਹ ਦੇ ਰਿਹਾ ਹੈ। ਇਹ ਪਾਕਿਸਤਾਨੀ ਅਤਿਵਾਦੀ ਦੇ ਹੱਥੋਂ ਆਪਣੀਆਂ ਜਾਨਾਂ ਗੁਆਉਣ ਵਾਲੇ ਪੀੜਤਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾ ਸਕਦਾ ਹੈ। ਰਾਸ਼ਟਰ ਦਾ ਮਾਣ ਅਤੇ ਨਾਗਰਿਕਾਂ ਦੀ ਸੁਰੱਖਿਆ ਮਨੋਰੰਜਨ ਤੋਂ ਪਹਿਲਾਂ ਆਉਂਦੀ ਹੈ।’’

You must be logged in to post a comment Login