ਏਸ਼ੀਆ ਕੱਪ ਕ੍ਰਿਕਟ ਲਈ ਭਾਰਤੀ ਟੀਮ ਦਾ ਐਲਾਨ: ਰਾਹੁਲ ਤੇ ਅਈਅਰ ਦੀ ਵਾਪਸੀ

ਏਸ਼ੀਆ ਕੱਪ ਕ੍ਰਿਕਟ ਲਈ ਭਾਰਤੀ ਟੀਮ ਦਾ ਐਲਾਨ: ਰਾਹੁਲ ਤੇ ਅਈਅਰ ਦੀ ਵਾਪਸੀ

ਨਵੀਂ ਦਿੱਲੀ, 21 ਅਗਸਤ- ਸੱਟ ਕਾਰਨ ਕੁਝ ਸਮੇਂ ਲਈ ਬਾਹਰ ਰਹਿਣ ਵਾਲੇ ਕੇਐੱਲ ਰਾਹੁਲ ਅਤੇ ਸ਼੍ਰੇਅਸ ਅਈਅਰ ਨੂੰ 31 ਅਗਸਤ ਤੋਂ ਸ਼ੁਰੂ ਹੋ ਰਹੇ ਏਸ਼ੀਆ ਕੱਪ ਲਈ ਅੱਜ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ, ਜਦਕਿ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਨੂੰ ਵੀ ਇਕ ਦਿਨਾਂ ਮੈਚਾਂ ਲਈ ਪਹਿਲੀ ਵਾਰ ਥਾਂ ਮਿਲੀ ਹੈ। ਰਾਹੁਲ ਦੇ ਬੈਕਅੱਪ ਵਜੋਂ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੇ ਟੀਮ ਦਾ ਐਲਾਨ ਕਰਦਿਆਂ ਕਿਹਾ ਕਿ ਸੱਟ ਤੋਂ ਉਭਰਨ ਤੋਂ ਬਾਅਦ ਆਇਰਲੈਂਡ ਖਿਲਾਫ ਚੱਲ ਰਹੀ ਸੀਰੀਜ਼ ‘ਚ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਕ੍ਰਿਸ਼ਨਾ ਨੂੰ ਵੀ ਏਸ਼ੀਆ ਕੱਪ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਤਿਲਕ ਵਰਮਾ ਨੇ ਵੈਸਟਇੰਡੀਜ਼ ਦੇ ਖਿਲਾਫ ਆਪਣੀ ਪਹਿਲੀ ਟੀ-20 ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। 20 ਸਾਲਾ ਖਿਡਾਰੀ ਇਸ ਸਮੇਂ ਆਇਰਲੈਂਡ ਦੇ ਦੌਰੇ ‘ਤੇ ਹੈ। ਏਸ਼ੀਆ ਕੱਪ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਕੇਐੱਲ ਰਾਹੁਲ, ਹਾਰਦਿਕ ਪੰਡਯਾ (ਉਪ-ਕਪਤਾਨ), ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਸੰਜੂ ਸੈਮਸਨ (ਰਾਹੁਲ ਦੇ ਬੈਕਅੱਪ ਵਜੋਂ)।

You must be logged in to post a comment Login