ਐਡੀਲੇਡ: ਯਾਦਗਾਰੀ ਹੋ ਨਿਬੜਿਆ ਦੀਵਾਲੀ ਮੇਲਾ

ਐਡੀਲੇਡ, 22 ਅਕਤੂਬਰ- ਇੱਥੇ ‘ਦੇਸੀ ਸਵੈਗ’ ਐਸੋਸੀਏਸ਼ਨ ਵੱਲੋਂ ਵੁੱਡਵਿਲ ਹਾਕੀ ਕਲੱਬ ਦੇ ਖੇਡ ਮਦਾਨ ਵਿੱਚ ਕਰਵਾਇਆ ਗਿਆ ਦੀਵਾਲੀ ਮੇਲਾ ਯਾਦਗਾਰੀ ਹੋ ਨਿਬੜਿਆ। ਇਸ ਦੌਰਾਨ ਸਥਾਨਕ ਸਭਿਆਚਾਰਕ ਗਰੁੱਪਾਂ ਵੱਲੋਂ ਪੰਜਾਬ , ਗੁਜਰਾਤ ਅਤੇ ਰਾਜਸਥਾਨ ਸਮੇਤ ਭਾਰਤ ਦੇ ਹੋਰ ਸੂਬਿਆਂ ਨਾਲ ਸਬੰਧਤ ਲੋਕ ਨਾਚ ਪੇਸ਼ ਕੀਤੇ ਗਏ। ਗਾਇਕ ਹਰਸ਼ ਦੇਵਗਨ ਨੇ ਸਭਿਆਚਾਰਕ ਗੀਤ ਸੁਣਾਏ। ਬੁਲਾਰਿਆਂ ਨੇ ਹਿੰਦੂ, ਸਿੱਖ ਅਤੇ ਜੈਨ ਭਾਈਚਾਰੇ ਵਿੱਚ ਦੀਵਾਲੀ ਦੇ ਮਹੱਤਵ ’ਤੇ ਚਾਨਣਾ ਪਾਇਆ। ਸਮਾਗਮ ਵਿੱਚ ਮੰਤਰੀ ਜੌਏ ਬੈਟਸਨ, ਸੰਸਦ ਮੈਂਬਰ ਦਾਨਾ ਵਾਟਲੇ, ਐੱਮਐੱਲਸੀ ਰਸਲ ਵਾਟਲੇ, ਵਿਰੋਧੀ ਧਿਰ ਦੇ ਨੇਤਾ ਵਿਨਸੈਂਟ ਤਰਜ਼ੀਆ ਅਤੇ ਹੋਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਵੀ ਮਨਾਇਆ ਗਿਆ। ਦੀਵਾਲੀ ਮੇਲੇ ਦੇ ਮੁੱਖ ਪ੍ਰਬੰਧਕ ਕਮਲਜੀਤ ਸਿੰਘ ਚਾਹਲ, ਬਲਜੀਤ ਬਾਛਲ, ਜਗਦੀਪ ਭੰਗੂ, ਰਾਜਵੀਰ ਰੂਪਾਰਾਏ ਨੇ ਭੰਗੜਾ ਗਰੁੱਪਾਂ ਅਤੇ ਕਲਾਕਾਰਾਂ ਦਾ ਸਨਮਾਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਅਮਨ ਅਤੇ ਪ੍ਰਭਜੋਤ ਨੇ ਨਿਭਾਈ।

You must be logged in to post a comment Login