ਐਮਰਜੈਂਸੀ ਵਿਰੋਧੀ ਅੰਦੋਲਨ ਮੇਰੇ ਲਈ ਸਿੱਖਣ ਦਾ ਅਨੁਭਵ ਸੀ: ਪ੍ਰਧਾਨ ਮੰਤਰੀ ਮੋਦੀ

ਐਮਰਜੈਂਸੀ ਵਿਰੋਧੀ ਅੰਦੋਲਨ ਮੇਰੇ ਲਈ ਸਿੱਖਣ ਦਾ ਅਨੁਭਵ ਸੀ: ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 25 ਜੂਨ : ਐਮਰਜੈਂਸੀ ’ਤੇ ਇੱਕ ਕਿਤਾਬ ਦੀ ਰਿਲੀਜ਼ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਸਮਾਂ ਉਨ੍ਹਾਂ ਲਈ ਸਿੱਖਣ ਦਾ ਅਨੁਭਵ ਸੀ। ‘ਦ ਐਮਰਜੈਂਸੀ ਡਾਇਰੀਜ਼ – ਈਅਰਜ਼ ਦੈਟ ਫੋਰਜਡ ਏ ਲੀਡਰ’, ਜੋ ਮੋਦੀ ਦੀ ਲੋਕਤੰਤਰ ਦੇ ਆਦਰਸ਼ਾਂ ਲਈ ਲੜਾਈ ਨੂੰ ਉਜਾਗਰ ਕਰਦੀ ਹੈ, ਬਲੂਕ੍ਰਾਫਟ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਨੂੰ ਅੱਜ ਸ਼ਾਮ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਿਲੀਜ਼ ਕੀਤਾ ਜਾਣਾ ਹੈ। ਮੋਦੀ ਨੇ ਕਿਹਾ ਕਿ ਕਿਤਾਬ ਐਮਰਜੈਂਸੀ ਦੇ ਸਾਲਾਂ ਦੌਰਾਨ ਉਨ੍ਹਾਂ ਦੇ ਸਫ਼ਰ ਦਾ ਵਰਣਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਸ ਸਮੇਂ ਦੀਆਂ ਕਈ ਯਾਦਾਂ ਤਾਜ਼ਾ ਹੋ ਗਈਆਂ। ਉਨ੍ਹਾਂ ਐਕਸ ’ਤੇ ਕਿਹਾ, ‘‘ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੋ ਐਮਰਜੈਂਸੀ ਦੇ ਉਨ੍ਹਾਂ ਕਾਲੇ ਦਿਨਾਂ ਨੂੰ ਯਾਦ ਕਰਦੇ ਹਨ ਜਾਂ ਜਿਨ੍ਹਾਂ ਦੇ ਪਰਿਵਾਰਾਂ ਨੇ ਉਸ ਸਮੇਂ ਦੌਰਾਨ ਦੁੱਖ ਝੱਲਿਆ, ਉਹ ਸੋਸ਼ਲ ਮੀਡੀਆ ’ਤੇ ਆਪਣੇ ਅਨੁਭਵ ਸਾਂਝੇ ਕਰਨ। ਇਹ 1975 ਤੋਂ 1977 ਦੇ ਸ਼ਰਮਨਾਕ ਸਮੇਂ ਬਾਰੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰੇਗਾ।’’

You must be logged in to post a comment Login