ਐਲਨ ਮਸਕ ਵੱਲੋਂ ਟਰੰਪ ਖ਼ਿਲਾਫ਼ ਆਪਣੀਆਂ ‘ਕੁਝ’ ਸੋਸ਼ਲ ਮੀਡੀਆ ਪੋਸਟਾਂ ’ਤੇ ਅਫ਼ਸੋਸ ਜ਼ਾਹਰ

ਐਲਨ ਮਸਕ ਵੱਲੋਂ ਟਰੰਪ ਖ਼ਿਲਾਫ਼ ਆਪਣੀਆਂ ‘ਕੁਝ’ ਸੋਸ਼ਲ ਮੀਡੀਆ ਪੋਸਟਾਂ ’ਤੇ ਅਫ਼ਸੋਸ ਜ਼ਾਹਰ

ਵਾਸ਼ਿੰਗਟਨ, 11 ਜੂਨ : ਅਰਬਪਤੀ ਕਾਰੋਬਾਰੀ ਐਲੋਨ ਮਸਕ (Billionaire businessman Elon Musk) ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ (U.S. President Donald Trump) ਬਾਰੇ ਕੀਤੀਆਂ ਕੁਝ ਪੋਸਟਾਂ ‘ਤੇ ਅਫ਼ਸੋਸ ਹੈ ਕਿਉਂਕਿ ਇਨ੍ਹਾਂ ਵਿਚ ਉਹ ‘ਬਹੁਤ ਅਗਾਂਹ’ ਲੰਘ ਗਏ ਸਨ। ਟਰੰਪ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਮਸਕ ਨਾਲ ਉਸਦੇ ਰਿਸ਼ਤੇ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਦੇ ਅਪਮਾਨ ਤੋਂ ਬਾਅਦ ਖਤਮ ਹੋ ਗਏ ਸਨ। ਆਪਣੀਆਂ ਪੋਸਟਾਂ ਵਿਚ ਟੇਸਲਾ ਅਤੇ ਸਪੇਸਐਕਸ ਦੇ ਸੀਈਓ ਮਸਕ ਨੇ ਰਾਸ਼ਟਰਪਤੀ ਦੇ ਵੱਡੇ ਟੈਕਸ ਅਤੇ ਖਰਚ ਬਿੱਲ ਨੂੰ “ਘਿਣਾਉਣੀ ਕਾਰਵਾਈ” ਦੱਸਿਆ ਸੀ।ਮਸਕ ਨੇ ਉਦੋਂ ਤੋਂ ਟਰੰਪ ਦੀ ਆਲੋਚਨਾ ਕਰਦੀਆਂ ਆਪਣੀਆਂ ਕੁਝ ਪੋਸਟਾਂ ਨੂੰ ਮਿਟਾ ਦਿੱਤਾ ਹੈ, ਜਿਨ੍ਹਾਂ ਵਿੱਚ ਰਾਸ਼ਟਰਪਤੀ ‘ਤੇ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਲਈ ਸਮਰਥਨ ਦਾ ਸੰਕੇਤ ਦੇਣ ਵਾਲੀ ਇੱਕ ਪੋਸਟ ਵੀ ਸ਼ਾਮਲ ਹੈ। ਦੁਨੀਆ ਦੇ ਸਭ ਤੋਂ ਅਮੀਰ ਤਰੀਨ ਆਦਮੀ ਮਸਕ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਉਸਦਾ ਗੁੱਸਾ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਰਿਸ਼ਤੇ ਨੂੰ ਠੀਕ ਕਰਨਾ ਚਾਹ ਸਕਦਾ ਹੈ।

You must be logged in to post a comment Login