ਐੱਨਆਈਏ ਵੱਲੋਂ ਵਾਦੀ ’ਚ 16 ਸਥਾਨਾਂ ’ਤੇ ਛਾਪੇ, 70 ਨੌਜਵਾਨ ਹਿਰਾਸਤ ’ਚ ਲਏ

ਐੱਨਆਈਏ ਵੱਲੋਂ ਵਾਦੀ ’ਚ 16 ਸਥਾਨਾਂ ’ਤੇ ਛਾਪੇ, 70 ਨੌਜਵਾਨ ਹਿਰਾਸਤ ’ਚ ਲਏ

ਨਵੀਂ ਦਿੱਲੀ, 10 ਅਕਤੂਬਰ : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਆਈਐੱਸਆਈਐੱਸ ਵਾਇਸ ਆਫ਼ ਹਿੰਦ ਅਤੇ ਟੀਆਰਐੱਫ ਕੇਸਾਂ ਦੇ ਸਬੰਧ ਵਿੱਚ ਕਸ਼ਮੀਰ ਘਾਟੀ ਵਿੱਚ 16 ਸਥਾਨਾਂ ਉੱਤੇ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਸ੍ਰੀਨਗਰ, ਅਨੰਤਨਾਗ, ਕੁਲਗਾਮ ਅਤੇ ਬਾਰਾਮੂਲਾ ਦੇ 9 ਟਿਕਾਣਿਆਂ ‘ਤੇ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਕਈ ਪੱਥਰਬਾਜ਼ਾਂ ਅਤੇ ਭਾਰਤ ਵਿਰੋਧੀ ਤੱਤਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸ੍ਰੀਨਗਰ ਵਿੱਚ 70 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪਿਛਲੇ 2-3 ਦਿਨਾਂ ਵਿੱਚ ਪੂਰੇ ਕਸ਼ਮੀਰ ਵਿੱਚ ਕੁੱਲ 570 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

You must be logged in to post a comment Login