ਓਮਾਨ: ਸਮੁੰਦਰੀ ਤੇਲ ਟੈਂਕਰ ਦੇ ਪਲਟਣ ਕਾਰਨ 13 ਭਾਰਤੀਆਂ ਸਮੇਤ 16 ਲਾਪਤਾ

ਓਮਾਨ: ਸਮੁੰਦਰੀ ਤੇਲ ਟੈਂਕਰ ਦੇ ਪਲਟਣ ਕਾਰਨ 13 ਭਾਰਤੀਆਂ ਸਮੇਤ 16 ਲਾਪਤਾ

ਮਸਕਟ, 17 ਜੁਲਾਈ- ਓਮਾਨ ਦੇ ਤੱਟ ‘ਤੇ ਤੇਲ ਟੈਂਕਰ ਪਲਟਣ ਕਾਰਨ ਚਾਲਕ ਦਲ ਦੇ 16 ਮੈਂਬਰ ਲਾਪਤਾ ਹਨ, ਜਿਨ੍ਹਾਂ ਵਿਚ 13 ਭਾਰਤੀ ਅਤੇ 3 ਸ੍ਰੀਲੰਕਾਈ ਹਨ। ਓਮਾਨ ਦੇ ਮਰੀਨ ਸਕਿਓਰੀਟੀ ਸੈਂਟਰ ਨੇ ‘ਐਕਸ’ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਕੋਮੋਰੋਸ ਝੰਡੇ ਵਾਲਾ ਤੇਲ ਟੈਂਕਰ ਰਾਸ ਮਦਰਕਾ ਤੋਂ 25 ਨੌਟੀਕਲ ਮੀਲ ਦੱਖਣ ਪੂਰਬ ਵਿੱਚ ਬੰਦਰਗਾਹ ਸ਼ਹਿਰ ਦੁਕਮ ਦੇ ਨੇੜੇ ਪਲਟ ਗਿਆ। ਉਨ੍ਹਾਂ ਕਿਹਾ ਕਿ ਪ੍ਰੇਸਟੀਜ ਫਾਲਕਨ ਜਹਾਜ ਦਾ ਚਾਲਕ ਦਲ ਹਾਲੇ ਵੀ ਲਾਪਤਾ ਹੈ ਅਤੇ ਭਾਲ ਕੀਤੀ ਜਾ ਰਹੀ ਹੈ। ਮਰੀਨ ਟਰੈਫਿਕ ਵੈੱਬਸਾਈਟ ਮੁਤਾਬਕ ਹਮਰੀਆ ਦੀ ਬੰਦਰਗਾਹ ਤੋਂ ਰਵਾਨਾ ਹੋਇਆ ਤੇਲ ਟੈਂਕਰ ਯਮਨ ਦੇ ਬੰਦਰਗਾਹ ਸ਼ਹਿਰ ਅਦਨ ਵੱਲ ਜਾ ਰਿਹਾ ਸੀ।

You must be logged in to post a comment Login