ਓਲੰਪੀਅਨ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਦਾ ਡੋਪ ਟੈਸਟ ਪਾਜ਼ੇਟਿਵ

ਓਲੰਪੀਅਨ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਦਾ ਡੋਪ ਟੈਸਟ ਪਾਜ਼ੇਟਿਵ

ਚੰਡੀਗੜ੍ਹ, 5 ਮਈ-ਭਾਰਤੀ ਓਲੰਪਿਕ ਅਥਲੀਟ ਕਮਲਪ੍ਰੀਤ ਕੌਰ, ਜੋ ਪਿਛਲੇ ਸਾਲ ਟੋਕੀਓ ਓਲੰਪਿਕਸ 2020 ਵਿੱਚ ਡਿਸਕਸ ਥਰੋਅ ਈਵੈਂਟ ਵਿੱਚ ਛੇਵੇਂ ਸਥਾਨ ‘ਤੇ ਰਹੀ ਸੀ, ’ਤੇ  ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਨ ਕਰਕੇ ਅਸਥਾਈ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ। ਉਸ ਦੇ ਟੈਸਟ ਪਾਜ਼ੇਟਿਵ ਆਉਣ ਬਾਅਦ ਅਥਲੈਟਿਕਸ ਇੰਟੈਗਰਿਟੀ ਯੂਨਿਟ (ਏਆਈਯੂ) ਨੇ ਉਸ ’ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। 26 ਸਾਲਾ ਡਿਸਕਸ ਥ੍ਰੋਅਰ ਨੂੰ ਅਸਥਾਈ ਪਾਬੰਦੀ ਦੇ ਅਧੀਨ ਰੱਖਿਆ ਗਿਆ ਹੈ ਤੇ ਡੋਪਿੰਗ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

You must be logged in to post a comment Login