ਔਰਤਾਂ ਦੇ ਗੁਸਲਖ਼ਾਨੇ ’ਚ ਕੈਮਰਾ ਲਾਉਣ ਦੇ ਦੋਸ਼ ’ਚ ਮੰਦਰ ਦੇ ਪੁਜਾਰੀ ਖ਼ਿਲਾਫ਼ ਕੇਸ ਦਰਜ

ਔਰਤਾਂ ਦੇ ਗੁਸਲਖ਼ਾਨੇ ’ਚ ਕੈਮਰਾ ਲਾਉਣ ਦੇ ਦੋਸ਼ ’ਚ ਮੰਦਰ ਦੇ ਪੁਜਾਰੀ ਖ਼ਿਲਾਫ਼ ਕੇਸ ਦਰਜ

ਗਾਜ਼ੀਆਬਾਦ (ਉੱਤਰ ਪ੍ਰਦੇਸ਼), 25 ਮਈ- ਇਥੋਂ ਦੀ ਪੁਲੀਸ ਨੇ ਮਹਿਲਾ ਗੁਸਲਖਾਨੇ ਵਿੱਚ ਕਥਿਤ ਤੌਰ ‘ਤੇ ਕੈਮਰਾ ਲਗਾਉਣ ਦੇ ਦੋਸ਼ ਵਿੱਚ ਮੰਦਰ ਦੇ ਪੁਜਾਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਗੁਸਲਖਾਨੇ ਦੀ ਕੋਈ ਛੱਤ ਨਹੀਂ। ਇਹ ਮੰਦਰ ਮੁਰਾਦਨਗਰ ਗੰਗ ਨਹਿਰ ਦੇ ਕੋਲ ਹੈ। ਆਮ ਤੌਰ ’ਤੇ ਲੋਕ ਨਹਿਰ ਵਿੱਚ ਡੁਬਕੀ ਲਾ ਕੇ ਪੂਜਾ ਕਰਦੇ ਹਨ। ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ 21 ਮਈ ਨੂੰ ਆਪਣੀ ਬੇਟੀ ਨਾਲ ਮੰਦਰ ਗਈ ਔਰਤ ਨੇ ਗੁਸਲਖਾਨੇ ਵੱਲ ਲੱਗੇ ਸੀਸੀਟੀਵੀ ਕੈਮਰੇ ਨੂੰ ਦੇਖਿਆ। ਔਰਤ ਨੇ ਦੇਖਿਆ ਕਿ ਉੱਪਰ ਲੱਗੇ ਸੀਸੀਟੀਵੀ ਕੈਮਰਾ ਉਸ ਥਾਂ ਵੱਲ ਕੇਂਦਰ ਸੀ ਜਿਥੇ ਔਰਤਾਂ ਕੱਪੜੇ ਬਦਲਦੀਆਂ ਹਨ। ਮਹੰਤ ਦੇ ਮੋਬਾਈਲ ਫੋਨ ਨਾਲ ਸੀਸੀਟੀਵੀ ਜੁੜਿਆ ਹੋਇਆ ਸੀ, ਜਿਸ ’ਤੇ ਉਹ ਔਰਤਾਂ ’ਤੇ ਨਜ਼ਰ ਰੱਖਦਾ ਸੀ। ਮਹਿਲਾ ਨੇ ਤੁਰੰਤ ਮਹੰਤ ਗੋਸਵਾਮੀ ਨਾਲ ਸੰਪਰਕ ਕੀਤਾ ਅਤੇ ਸੀਸੀਟੀਵੀ ਕੈਮਰੇ ਬਾਰੇ ਪੁੱਛਿਆ, ਜਿਸ ‘ਤੇ ਉਹ ਗੁੱਸੇ ‘ਚ ਆ ਗਿਆ ਅਤੇ ਔਰਤ ਨਾਲ ਬਦਸਲੂਕੀ ਕੀਤੀ। ਉਸ ਨੇ ਔਰਤ ਨੂੰ ਧਮਕੀ ਦਿੱਤੀ ਕਿ ਜੇ ਕੈਮਰੇ ਬਾਰੇ ਕਿਸੇ ਨਾਲ ਗੱਲ ਕੀਤੀ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਔਰਤ ਨੇ ਪੁਲੀਸ ਕੋਲ ਕੇਸ ਦਰਜ ਕਰਵਾਇਆ ਪਰ ਗ੍ਰਿਫ਼ਤਾਰੀ ਤੋਂ ਬਚਣ ਲਈ ਪੁਜਾਰੀ ਮੌਕੇ ਤੋਂ ਫ਼ਰਾਰ ਹੋ ਗਿਆ।

You must be logged in to post a comment Login