ਤਕਨੀਕੀ ਸਿੱਖਿਆ ਮੰਤਰੀ ਚੰਨੀ ਨੇ ਕੈਪਟਨ ਖਿਲਾਫ ਚੁੱਕੀ ਆਵਾਜ਼

ਤਕਨੀਕੀ ਸਿੱਖਿਆ ਮੰਤਰੀ ਚੰਨੀ ਨੇ ਕੈਪਟਨ ਖਿਲਾਫ ਚੁੱਕੀ ਆਵਾਜ਼

ਜਲੰਧਰ-ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਆਵਾਜ਼ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਦਲਿਤਾਂ ਨਾਲ ਪਾਵਰ ਸ਼ੇਅਰ ਨਹੀਂ ਕਰਦੇ ਹਨ। ਚੰਨੀ ਸ਼ੁੱਕਰਵਾਰ ਨੂੰ ਜਲੰਧਰ ‘ਚ ਇਕ ਸਮਾਰੋਹ ‘ਚ ਹਿੱਸਾ ਲੈਣ ਆਏ ਸਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਤਾਂ ਸਟੈਂਡ ਕਲੀਅਰ ਹੈ, ਪੰਜਾਬ ਦੀ 33 ਫੀਸਦੀ ਦਲਿਤ ਆਬਾਦੀ ਦੇ ਹਿਸਾਬ ਨਾਲ ਹੀ ਉਨ੍ਹਾਂ ਨੂੰ ਸਥਾਨ ਮਿਲਣਾ ਚਾਹੀਦਾ ਹੈ। ਭਾਵੇਂ ਉਹ ਡੀ. ਸੀ. ਦੀ ਤਾਇਨਾਤੀ ਹੋਵੇ ਜਾਂ ਪੁਲਸ ਕਮਿਸ਼ਨਰ ਦੀ ਪਰ ਪੰਜਾਬ ‘ਚ ਅਜਿਹਾ ਨਹੀਂ ਹੋ ਰਿਹਾ ਹੈ।
ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਸਾਰੀ ਗੱਲ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸਾਹਮਣੇ ਰੱਖ ਦਿੱਤੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਸਿਸਟਮ ਨੂੰ ਠੀਕ ਕਰ ਦੇਣਗੇ ਅਤੇ ਉਨ੍ਹਾਂ ਨੂੰ ਰਾਹੁਲ ਗਾਂਧੀ ‘ਤੇ ਪੂਰਾ ਯਕੀਨ ਹੈ। ਚੰਨੀ ਨੇ ਕਿਹਾ ਦਲਿਤ ਆਬਾਦੀ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਹੁਣ ਤਾਂ ਆਮ ਆਦਮੀ ਪਾਰਟੀ ਨੇ ਵੀ ਪੰਜਾਬ ‘ਚ ਆਪਣਾ ਨੇਤਾ ਦਲਿਤ ਭਾਈਚਾਰੇ ‘ਚੋਂ ਦਿੱਤਾ ਹੈ। ਸਾਨੂੰ ਵੀ ਉਸ ਪਾਸੇ ਚੱਲਣਾ ਹੋਵੇਗਾ। ਪੰਜਾਬ ‘ਚ ਪ੍ਰਸ਼ਾਸਨ ਅਤੇ ਪੁਲਸ ਫੇਰਬਦਲ ‘ਚ ਵੀ ਦਲਿਤਾਂ ਨੂੰ ਉਚਿਤ ਸਥਾਨ ਨਹੀਂ ਦਿੱਤਾ ਗਿਆ ਹੈ। ਉਹ ਕਿਸੇ ਜਾਤੀ ਦੇ ਖਿਲਾਫ ਨਹੀਂ ਹਨ। ਉਨ੍ਹਾਂ ਦੀ ਗੱਲ ਸਿਰਫ ਦਲਿਤਾਂ ਦੇ ਹੱਕ ਬਾਰੇ ‘ਚ ਹੈ।

You must be logged in to post a comment Login