ਕਨ੍ਹੱਈਆ ਲਾਲ ਕਤਲ ਕੇਸ ’ਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ

ਕਨ੍ਹੱਈਆ ਲਾਲ ਕਤਲ ਕੇਸ ’ਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ

ਨਵੀਂ ਦਿੱਲੀ, 12 ਅਗਸਤ-ਕੇਂਦਰੀ ਜਾਂਚ ੲੇਜੰਸੀ (ਐੱਨਆਈਏ) ਨੇ ਉਦੈਪੁਰ ਵਿੱਚ ਦਰਜੀ ਕਨ੍ਹੱਈਆ ਲਾਲ ਦੇ ਕਤਲ ਕੇਸ ਵਿੱਚ ਨੌਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਕ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਰਾਜਸਥਾਨ ਦੇ ਜ਼ਿਲ੍ਹਾ ਪ੍ਰਤਾਪਗੜ੍ਹ ਦੇ ਵਸਨੀਕ ਮੁਸਲਿਮ ਖਾਨ ਉਰਫ਼ ਮੁਸਲਿਮ ਰਜ਼ਾ (41) ਨੂੰ ਕਤਲ ਦੀ ਸਾਜ਼ਿਸ਼ ਵਿੱਚ ਉਸ ਦੀ ਸਰਗਰਮ ਭੂੁਮਿਕਾ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਨ੍ਹੱਈਆ ਲਾਲ ਦਾ ਕਤਲ ਪੈਗੰਬਰ ਮੁਹੰਮਦ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਵਾਲੀ ਭਾਜਪਾ ਤਰਜਮਾਨ (ਹੁਣ ਮੁਅੱਤਲ) ਨੁਪੂਰ ਸ਼ਰਮਾ ਦਾ ਕਥਿਤ ਸਮਰਥਨ ਕਰਨ ਕਰਕੇ ਕੀਤਾ ਗਿਆ ਸੀ। 

You must be logged in to post a comment Login