ਕਯਾ ਗੱਲ ਕਰਦੈਂ: ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਬੱਕਰੀ ਦੀ ਧਾਰ ਕੱਢੀ

ਕਯਾ ਗੱਲ ਕਰਦੈਂ: ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਬੱਕਰੀ ਦੀ ਧਾਰ ਕੱਢੀ

ਚੰਡੀਗੜ੍ਹ, 8 ਮਾਰਚ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵਿਧਾਨ ਸਭਾ ਹਲਕਾ ਭਦੌੜ ਦੇ ਦੌਰੇ ਮੌਕੇ ਪਿੰਡ ਬੱਲ੍ਹੋਂ ਵਿੱਚ ਆਜੜੀ ਨੂੰ ਮਿਲੇ। ਉਹ ਬੱਕਰੀਆਂ ਚਰਾ ਰਿਹਾ ਸੀ, ਜਿਸ ਨੂੰ ਦੇਖ ਮੁੱਖ ਮੰਤਰੀ ਦਾ ਕਾਫ਼ਲਾ ਰੁਕ ਗਿਆ। ਫ਼ਿਰ ਮੁੱਖ ਮੰਤਰੀ ਨੇ ਬੋਤਲ ਲੈ ਕੇ ਬੱਕਰੀ ਦੀ ਧਾਰ ਕੱਢੀ। ਉਨ੍ਹਾਂ ਫਿਰ ਆਪਣੇ ਅੰਦਾਜ਼ ਵਿੱਚ ਕਿਹਾ,‘ ਕਯਾ ਗੱਲ ਕਰਦੈਂ ਯਾਰ, ਮੈਂ ਬਹੁਤ ਧਾਰਾਂ ਚੋਈਆਂ, ਪੂਰਾ ਐਕਸਪਰਟ ਹਾਂ।’ ਮੁੱਖ ਮੰਤਰੀ ਦੀ ਇਹ ਵੀਡੀਓ ਉਨ੍ਹਾਂ ਦੇ ਨਜ਼ਦੀਕੀ ਵਲੋਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ। ਉਥੋਂ ਰਵਾਨਗੀ ਸਮੇਂ ਮੁੱਖ ਮੰਤਰੀ ਚੰਨੀ ਨੇ ਆਜੜੀ ਨੂੰ 4 ਹਜ਼ਾਰ ਰੁਪਏ ਵੀ ਦਿੱਤੇ।

You must be logged in to post a comment Login