ਕਰਤਾਰਪੁਰ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਦੋ ਮੌਤਾਂ, ਤਿੰਨ ਜ਼ਖਮੀ

ਕਰਤਾਰਪੁਰ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਦੋ ਮੌਤਾਂ, ਤਿੰਨ ਜ਼ਖਮੀ
ਕੌਮੀ ਮਾਰਗ ਤੇ ਕਰਤਾਰਪੁਰ ਨੇੜੇ ਅੰਮ੍ਰਿਤਸਰ ਤੋਂ ਆ ਰਹੀ ਕਾਰ ਸਰੀਏ ਨਾ ਲੱਦੇ ਟਰੱਕ ਵਿੱਚ ਵੱਜਣ ਕਾਰਨ ਵਾਪਰੇ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਇਸ ਦੌਰਾਨ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਸ ਦੌਰਾਨ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਰਤਾਰਪੁਰ ਲਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਦੋ ਨੌਜਵਾਨਾਂ ਮ੍ਰਿਤਕ ਐਲਾਨ ਦਿੱਤਾ।ਹਾਦਸਾ ਐਨਾ ਭਿਆਨਕ ਸੀ ਕਿ ਡਰਾਈਵਰ ਅਤੇ ਕੰਡਕਟਰ ਸੀਟ ਤੇ ਬੈਠੇ ਨੌਜਵਾਨਾਂ ਦੇ ਸਰੀਰ ਵਿੱਚੋਂ ਸਰੀਆ ਆਰ ਪਾਰ ਹੋ ਗਿਆ ਸੀ। ਜ਼ਖਮੀਆਂ ਦੀ ਹਾਲਤ ਗੰਭੀਰ ਦੇਖਦਿਆਂ ਜਲੰਧਰ ਰੈਫਰ ਕੀਤਾ ਗਿਆ ਹੈ।ਮ੍ਰਿਤਕ ਕਾਰ ਚਾਲਕ ਦੇ ਪਿਤਾ ਅਨਿੱਲ ਕੁਮਾਰ ਦੇ ਬਿਆਨਾਂ ਅਨੁਸਾਰ ਉਨਾਂ ਦਾ ਲੜਕਾ ਚਾਂਦ ਆਪਣੇ ਸਾਥੀ ਨਿਖਲ ਸ਼ੁਭਮ ਰੁਦਰ ਅਮਰੀਕ ਨਾਲ ਘਰੋਂ ਜਲੰਧਰ ਦੇ ਧਾਰਮਿਕ ਆਸ਼ਰਮ ਵਿੱਚ ਜਾਣ ਦਾ ਕਹਿ ਕੇ ਗਏ ਸਨ। ਉਨ੍ਹਾਂ ਦੱਸਿਆ ਕਿ ਕਾਰ ਦੇ ਅੱਗੇ ਜਾ ਰਹੇ ਸਰੀਏ ਨਾਲ ਲੱਦੇ ਟਰੱਕ ਵੱਲੋਂ ਅਚਾਨਕ ਬਰੇਕ ਲਾਉਣ ਕਾਰਨ ਕਾਰ ਟਕਰਾ ਗਈ।ਇਸ ਸਬੰਧੀ ਥਾਣਾ ਕਰਤਾਰਪੁਰ ਦੇ ਮੁਖੀ ਸਭ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਨੌਜਵਾਨਾਂ ਦੀ ਪਹਿਚਾਣ ਚਾਂਦ ਪੁੱਤਰ ਅਨਿਲ ਕੁਮਾਰ ਨਿਖਿਲ ਪੁੱਤਰ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਸ਼ੁਭਮ ਪੁੱਤਰ ਸੋਹਣ ਲਾਲ ਅਮਰੀਕ ਪੁੱਤਰ ਮੱਖਣ ਸਿੰਘ ਅਤੇ ਰੁਦਰ ਪੁੱਤਰ ਰਕੇਸ਼ ਕੁਮਾਰ ਸਾਰੇ ਵਾਸੀ ਅੰਮ੍ਰਿਤਸਰ ਗੰਭੀਰ ਜ਼ਖਮੀ ਹਨ। ਉਨਾਂ ਦੱਸਿਆ ਕਿ ਪੁਲੀਸ ਨੇ ਮਾਮਲਾ ਦਰਜ ਕਰਕੇ ਨੁਕਸਾਨੇ ਗਏ ਵਾਹਨ ਆਪਣੇ ਕਬਜ਼ੇ ਵਿੱਚ ਲੈ ਲਏ ਹਨ।ਢਾਬਿਆਂ ਅੱਗੇ ਖੜੇ ਟਰੱਕਾਂ ਬਾਰੇ ਐੱਸਐੱਸਐਫ ਮੂਕ ਦਰਸ਼ਕ ਬਣੀ
ਕੌਮੀ ਮਾਰਗ ਤੇ ਸਰਵਿਸ ਲੇਨ ਦੇ ਨਾਲ ਬਣੇ ਢਾਬਿਆਂ ਤੇ ਰੁਕਣ ਲਈ ਕਈ ਢਾਬੇ ਵਾਲਿਆਂ ਨੇ ਨੈਸ਼ਨਲ ਹਾਈਵੇ ਅਥਾਰਟੀ ਬਿਨਾਂ ਮਨਜੂਰੀ ਅਣਅਧਿਕਾਰਿਤ ਕੱਟ ਬਣਾਏ ਹੋਏ ਹਨ। ਜਿਸ ਕਾਰਨ ਟਰੱਕ ਅਕਸਰ ਰੋਡ ’ਤੇ ਖੜ੍ਹੇ ਰਹਿੰਦੇ ਹਨ।

You must be logged in to post a comment Login