ਇਸਲਾਮਾਬਾਦ : ਭਾਰਤ-ਪਾਕਿਸਤਾਨ ਸਰਹੱਦ ਤੱਕ ਸੜਕਾਂ ਦੀ ਉਸਾਰੀ ਦਾ ਕੰਮ ਪੂਰੇ ਜੋਰ ਦੇ ਨਾਲ ਚੱਲ ਰਿਹਾ ਹੈ। ਪਾਕਿਸਤਾਨ ਦੇ ਨਰੋਵਾਲ ਸਥਿਤ ਗੁਰਦੁਆਰਾ ਬਾਬਾ ਗੁਰੂ ਨਾਨਕ ਨੂੰ ਬਾਰਤ ਨਾਲ ਜੋੜਨ ਵਾਲੇ ਕਰਤਾਰਪੁਰ ਲਾਂਘਾ ਪ੍ਰਾਜੈਕਟ ਦਾ 40 ਫ਼ੀਸਦੀ ਉਸਾਰੀ ਕੰਮ ਪੂਰਾ ਹੋ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੀਤੇ ਸਾਲ 28 ਨਵੰਬਰ ਨੂੰ ਇਸ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਇਸ ਪ੍ਰਾਜੈਕਟ ਦੇ ਤਹਿਤ ਲਾਂਘਾ ਅਤੇ ਗੁਰੂਦੁਆਰਾ ਬਾਬਾ ਗੁਰੂ ਨਾਨਕ ਦੇ ਵਿਸਥਾਰ ਉਤੇ ਲਗਾਤਾਰ ਕੰਮ ਚੱਲ ਰਿਹਾ ਹੈ। ਇਸ ਦੇ ਤਹਿਤ ਗੁਰਦੁਆਰਾ ਬਾਬਾ ਨਾਨਕ ਨੇ ਭਾਰਤ-ਪਾਕਿਸਤਾਨ ਸਰਹੱਦ ਤੱਕ ਸੜਕਾਂ ਦੀ ਉਸਾਰੀ ਅਤੇ ਗੁਰਦੁਆਰੇ ਦੇ ਵਿਸਥਾਰ ਦਾ ਕੰਮ 40 ਫ਼ੀਸਦੀ ਤੱਕ ਪੂਰਾ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪ੍ਰਾਜੈਕਟ ਦੇ ਤਹਿਤ ਗੁਰਦੁਆਰੇ ਤੋਂ ਰਾਵੀ ਨਦੀ ਤੱਕ 1.10 ਕਿਲੋਮੀਟਰ ਅਤੇ ਨਦੀ ਉਤੇ 0.77 ਕਿਲੋਮੀਟਰ ਲੰਬੇ ਪੁਲ ਦੀ ਉਸਾਰੀ ਕੰਮ ਹਾਲੇ ਜਾਰੀ ਹੈ। ਇਸ ਤੋਂ ਇਲਾਵਾ ਨਦੀਂ ਤੋਂ ਭਾਰਤ ਤੱਕ ਦੀ ਸਰਹੱਦ ਤੱਕ 2.25 ਕਿਲੋਮੀਟਰ ਸੜਕ ਦਾ ਨਿਰਮਾਣ ਕੰਮ ਵੀ ਜਾਰੀ ਹੈ। ਲੱਗ-ਭੱਗ 300 ਮਜ਼ਦੂਰ ਸਖਤ ਸੁਰੱਖਿਆ ਵਿਚਕਾਰ ਦਿਨ-ਰਾਤ ਉਸਾਰੀ ਕੰਮ ਪੂਰਾ ਕਰਨ ਵਿਚ ਲੱਗੇ ਹੋਏ ਹਨ।

You must be logged in to post a comment Login