ਕਰਤਾਰਪੁਰ ਲਾਂਘੇ ਲਈ 28 ਨਵੰਬਰ ਨੂੰ ਇਮਰਾਨ ਰੱਖਣਗੇ ਨੀਂਹ ਪੱਥਰ : ਕੁਰੈਸ਼ੀ

ਕਰਤਾਰਪੁਰ ਲਾਂਘੇ ਲਈ 28 ਨਵੰਬਰ ਨੂੰ ਇਮਰਾਨ ਰੱਖਣਗੇ ਨੀਂਹ ਪੱਥਰ : ਕੁਰੈਸ਼ੀ

ਲਾਹੌਰ – ਕਰਤਾਰਪੁਰ ਲਾਂਘੇ ਦੀ ਮੰਗ ‘ਤੇ ਮੋਦੀ ਸਰਕਾਰ ਨੇ ਮੋਹਰ ਲਾ ਦਿੱਤੀ ਹੈ। ਭਾਰਤ ਸਰਕਾਰ ਨੇ ਲਾਂਘਾ ਖੁੱਲ੍ਹਵਾਉਣ ਲਈ ਇਤਿਹਾਸਕ ਕਦਮ ਅੱਗੇ ਵਧਾਇਆ ਹੈ। ਜਿਸ ਤੋਂ ਬਾਅਦ ਹੁਣ ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੀਂ ਸ਼ਤਾਬਦੀ ਮੌਕੇ ਕਰਤਾਰਪੁਰ ਕਾਰੀਡੋਰ ਖੋਲ੍ਹਣ ਦਾ ਫੈਸਲਾ ਲਿਆ ਗਿਆ ਅਤੇ 28 ਨਵੰਬਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਦਾ ਨੀਂਹ ਪੱਥਰ ਰੱਖਣਗੇ। ਇਹ ਜਾਣਕਾਰੀ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਇਕ ਟਵੀਟ ਰਾਹੀਂ ਜਨਤਕ ਕੀਤੀ। ਉਨ੍ਹਾਂ ਲਿਖਿਆ ਕਿ ਇਸ ਸ਼ੁੱਭ ਮੌਕੇ ‘ਤੇ ਅਸੀਂ ਸਿੱਖ ਭਾਈਚਾਰੇ ਦਾ ਤਹਿ ਦਿਲੋਂ ਪਾਕਿਸਤਾਨ ਵਿਚ ਸਵਾਗਤ ਕਰਦੇ ਹਾਂ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧੀ ਭਾਰਤ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕੈਬਨਿਟ ਦੀ ਮੀਟਿੰਗ ਵਿਚ ਕਰਤਾਪੁਰ ਲਾਂਘੇ ਨੂੰ ਲੈ ਕੇ ਸਰਕਾਰ ਵਲੋਂ ਵੱਡਾ ਫੈਸਲਾ ਲਿਆ ਗਿਆ। ਪੰਜਾਬ ਸਰਕਾਰ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਯਾਤਰਾ ਤੋਂ ਬਾਅਦ ਤੋਂ ਹੀ ਕਰਤਾਰਪੁਰ ਲਾਂਘੇ ਦੀਆਂ ਚਰਚਾਵਾਂ ਜ਼ੋਰਾਂ ‘ਤੇ ਸਨ। ਜਿਸ ਮਗਰੋਂ ਅੱਜ ਸਰਕਾਰ ਨੇ ਇਸ ਮੁੱਦੇ ‘ਤੇ ਆਪਣਾ ਅਹਿਮ ਫੈਸਲਾ ਸੁਣਾਇਆ। ਪਾਕਿਸਤਾਨ 2001 ਤੋਂ ਕਹਿੰਦਾ ਰਿਹਾ ਹੈ ਕਿ ਜੇਕਰ ਭਾਰਤ ਵੀ ਚਾਹੇ ਤਾਂ ਉਹ ਇਸ ਲਾਂਘੇ ਨੂੰ ਖੋਲ੍ਹ ਸਕਦਾ ਹੈ।

You must be logged in to post a comment Login