ਬੰਗਲੌਰ, 6 ਮਾਰਚ- ਕਰਨਾਟਕ ਲੋਕਾਯੁਕਤ ਵੱਲੋਂ ਭਾਜਪਾ ਵਿਧਾਇਕ ਮਡਲ ਵਿਰੂਪਕਸ਼ਾਪਾ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਜਾਵੇਗਾ। ਇਸ ਦੌਰਾਨ ਗ੍ਰਿਫ਼ਤਾਰੀ ਦੇ ਡਰੋਂ ਭਾਜਪਾ ਵਿਧਾਇਕ ਆਪਣੀ ਅਗਾਊਂ ਜ਼ਮਾਨਤ ਲਈ ਕਾਰਨਾਟਕ ਹਾਈ ਕੋਰਟ ਦਾ ਦਰ ਖੜਕਾ ਦਿੱਤਾ ਹੈ। ਆਪਣੇ ਸਰਕਾਰੀ ਅਹੁਦੇਦਾਰ ਬੇਟੇ ਨੂੰ 40 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜੇ ਜਾਣ ਤੋਂ ਬਾਅਦ ਫ਼ਰਾਰ ਹੈ। ਲੋਕਾਯੁਕਤ ਦੇ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਵਿਰੂਪਕਸ਼ੱਪਾ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਵਿਦੇਸ਼ ਭੱਜਣ ਦੀ ਤਿਆਰੀ ’ਚ ਹੈ। ਲੁੱਕਆਊਟ ਨੋਟਿਸ ਦੇਸ਼ ਦੇ ਸਾਰੇ ਹਵਾਈ ਅੱਡਿਆਂ ਨੂੰ ਭੇਜਿਆ ਜਾਵੇਗਾ।

You must be logged in to post a comment Login