ਕਰੋਨਾ ਕਾਰਨ ਪੰਜਾਬ ’ਚ 2 ਮੌਤਾਂ ਤੇ ਦੇਸ਼ ’ਚ ਕੋਵਿਡ ਦੇ 3038 ਨਵੇਂ ਮਾਮਲੇ

ਕਰੋਨਾ ਕਾਰਨ ਪੰਜਾਬ ’ਚ 2 ਮੌਤਾਂ ਤੇ ਦੇਸ਼ ’ਚ ਕੋਵਿਡ ਦੇ 3038 ਨਵੇਂ ਮਾਮਲੇ

ਨਵੀਂ ਦਿੱਲੀ, 4 ਅਪਰੈਲ- ਭਾਰਤ ਵਿਚ ਇਕ ਦਿਨ ਵਿਚ ਕਰੋਨਾ ਦੇ 3,038 ਨਵੇਂ ਮਾਮਲੇ ਆਉਣ ਤੋਂ ਬਾਅਦ ਦੇਸ਼ ਵਿਚ ਹੁਣ ਤੱਕ ਕੋਵਿਡ ਮਰੀਜ਼ਾਂ ਦੀ ਗਿਣਤੀ 4,47,29,284 ਹੋ ਗਈ ਹੈ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 21,179 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਵਾਇਰਸ ਕਾਰਨ ਕਾਰਨ ਦਿੱਲੀ ਅਤੇ ਪੰਜਾਬ ਵਿੱਚ ਦੋ-ਦੋ ਅਤੇ ਜੰਮੂ-ਕਸ਼ਮੀਰ, ਮਹਾਰਾਸ਼ਟਰ ਅਤੇ ਉੱਤਰਾਖੰਡ ਵਿੱਚ ਇੱਕ-ਇੱਕ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਵਧ ਕੇ 5, 30,901 ਹੋ ਗਈ।

You must be logged in to post a comment Login