ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਬੇਮੌਸਮੀ ਬਰਫ਼ਬਾਰੀ

ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਬੇਮੌਸਮੀ ਬਰਫ਼ਬਾਰੀ

ਸ੍ਰੀਨਗਰ/ਚੰਡੀਗੜ੍ਹ, 8 ਮਈ- ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਬੇਮੌਸਮੀ ਬਰਫ਼ਬਾਰੀ ਕਾਰਨ ਵਾਦੀ ਵਿਚ ਸਰਦੀਆਂ ਵਰਗੇ ਹਾਲਾਤ ਪਰਤ ਆਏ ਹਨ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਵਿੱਚ ਵੀ ਬਰਫਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ’ਚ ਖ਼ਰਾਬ ਮੌਸਮ ਕਾਰਨ ਸੈਲਾਨੀਆਂ ਅਤੇ ਖਾਨਾਬਦੋਸ਼ਾਂ ਦੇ ਸੜਕਾਂ ‘ਤੇ ਫਸਣ ਦੀਆਂ ਕਈ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਘਾਟੀ ਦੇ ਗੁਲਮਰਗ, ਪਹਿਲਗਾਮ, ਸੋਨਮਰਗ ਅਤੇ ਕਾਜ਼ੀਗੁੰਡ ਖੇਤਰਾਂ ‘ਚ ਸਵੇਰੇ ਬਰਫਬਾਰੀ ਹੋਈ, ਜਿਸ ਨਾਲ ਸੜਕਾਂ ਤਿਲਕਣ ਹੋ ਗਈਆਂ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਕਬਾਇਲੀ ਖੇਤਰਾਂ ਵਿੱਚ ਬੇਮੌਸਮੀ ਬਰਫਬਾਰੀ ਹੋ ਰਹੀ ਹੈ। ਇਸ ਬਰਫ਼ਬਾਰੀ ਕਾਰਨ ਸੈਲਾਨੀ ਖ਼ੁਸ਼ ਹਨ ਪਰ ਇਹ ਕਿਸਾਨਾਂ ਖਾਸ ਤੌਰ ’ਤੇ ਸੇਬ ਉਤਪਾਦਕਾਂ ਲਈ ਘਾਤਕ ਹੈ। ਉਹ ਇਸ ਬਾਰਸ਼ ਤੇ ਬਰਫ਼ਬਾਰੀ ਕਾਰਨ ਚਿੰਤਤ ਹਨ।

You must be logged in to post a comment Login