ਕਸ਼ਮੀਰ ਦੇ ਉਪਰਲੇ ਇਲਾਕਿਆਂ ’ਚ ਬਰਫ਼ਬਾਰੀ ਤੇ ਸ੍ਰੀਨਗਰ ’ਚ ਮੀਂਹ

ਕਸ਼ਮੀਰ ਦੇ ਉਪਰਲੇ ਇਲਾਕਿਆਂ ’ਚ ਬਰਫ਼ਬਾਰੀ ਤੇ ਸ੍ਰੀਨਗਰ ’ਚ ਮੀਂਹ

ਸ੍ਰੀਨਗਰ, 25 ਸਤੰਬਰ- ਕਸ਼ਮੀਰ ਦੇ ਉਪਰਲੇ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਿਆ, ਜਿਸ ਕਾਰਨ ਘਾਟੀ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਉੱਤਰੀ ਕਸ਼ਮੀਰ ਦੇ ਅਮਰਨਾਥ ਗੁਫਾ ਮੰਦਰ ਅਤੇ ਗੁਲਮਰਗ ਸਮੇਤ ਦੱਖਣੀ ਕਸ਼ਮੀਰ ਦੇ ਉਪਰਲੇ ਇਲਾਕਿਆਂ ‘ਚ ਬਰਫਬਾਰੀ ਹੋਈ ਹੈ। ਘਾਟੀ ਦੇ ਜ਼ਿਆਦਾਤਰ ਹਿੱਸਿਆਂ ‘ਚ ਦਰਮਿਆਨੀ ਬਾਰਸ਼ ਹੋਈ ਅਤੇ ਸ੍ਰੀਨਗਰ ਸ਼ਹਿਰ ‘ਚ ਅੱਜ ਸਵੇਰੇ 8.30 ਵਜੇ ਤੱਕ 18.3 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।

You must be logged in to post a comment Login