ਕਾਂਗਰਸ ਜਾਤੀ ਜਨਗਣਨਾ ਜ਼ਰੀਏ ਦੇਸ਼ ਦਾ ‘ਐਕਸਰੇ’ ਕਰਵਾਏਗੀ: ਰਾਹੁਲ

ਨਵੀਂ ਦਿੱਲੀ, 12 ਮਈ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਭਾਜਪਾ ਜਿੱਥੇ ‘ਟੈਂਪੋ ਵਾਲੇ ਅਰਬਪਤੀਆਂ’ ਕੋੋਲੋਂ ਮਿਲੇ ‘ਨੋਟਾਂ ਦੀ ਗਿਣਤੀ’ ਕਰ ਰਹੀ ਹੈ, ਉਥੇ ਉਨ੍ਹਾਂ ਦੀ ਪਾਰਟੀ ਬਰਾਬਰੀ ਯਕੀਨੀ ਬਣਾਉਣ ਲਈ ਜਾਤੀ ਜਨਗਣਨਾ ਜ਼ਰੀਏ ਦੇਸ਼ ਦਾ ‘ਐਕਸਰੇ’ ਕਰਵਾਏਗੀ। ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਉਹ(ਭਾਜਪਾ) ਪਿਛਲੇ ਦਸ ਸਾਲਾਂ ਤੋਂ ‘ਟੈਂਪੋ ਵਾਲੇ ਅਰਬਪਤੀਆਂ ਕੋਲੋਂ ਮਿਲੇ ਨੋਟ ਗਿਣ ਰਹੇ ਹਨ। ਅਸੀਂ ‘ਜਾਤੀ ਜਨਗਣਨਾ’ ਜ਼ਰੀਏ ਦੇਸ਼ ਦਾ ਐਕਸਰੇ ਕਰਾਵਾਂਗੇ ਤੇ ਹਰ ਵਰਗ ਲਈ ਬਰਾਬਰ ਦੀ ਹਿੱਸੇਦਾਰੀ ਯਕੀਨੀ ਬਣਾਵਾਂਗੇ।’’ ਗਾਂਧੀ ਨੇ ਜਾਤੀ ਜਨਗਣਨਾ ਨੂੰ ਲੈ ਕੇ ਪਾਰਟੀ ਦਾ ਇਕ ਇਸ਼ਤਿਹਾਰ ਵੀ ਜਾਰੀ ਕੀਤਾ।

You must be logged in to post a comment Login