ਕਾਂਗਰਸ ਰੋਜ਼ਗਾਰ ਮੇਲੇ ਦੇ ਨਾਂ ‘ਤੇ ਨੌਜਵਾਨਾਂ ਨੂੰ ਕਰ ਰਹੀ ਹੈ ਗੁਮਰਾਹ

ਕਾਂਗਰਸ ਰੋਜ਼ਗਾਰ ਮੇਲੇ ਦੇ ਨਾਂ ‘ਤੇ ਨੌਜਵਾਨਾਂ ਨੂੰ ਕਰ ਰਹੀ ਹੈ ਗੁਮਰਾਹ

ਲੁਧਿਆਣਾ- ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਲੁਧਿਆਣੇ ਦੇ ਪਾਰਟੀ ਅਬਜ਼ਰਵਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਕੌਮਾਂਤਰੀ ਰੋਜ਼ਗਾਰ ਮੇਲੇ ਦੇ ਨਾਂਅ ‘ਤੇ ਨੌਜਵਾਨਾਂ ਤੇ ਸਮੂਹ ਪੰਜਾਬੀਆਂ ਨੂੰ ਗੁਮਰਾਹ ਕਰ ਰਹੀ ਹੈ। ਇੱਥੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਡਾ: ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਹੁੰਦੇ ਨਾ ਵੇਖ ਕੇ ਹੁਣ ਝੂਠ ਤੇ ਫ਼ਰੇਬ ਦਾ ਸਹਾਰਾ ਲੈ ਰਹੇ ਨੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸੇ ਵਿਦੇਸ਼ੀ ਕੰਪਨੀ ਜਾਂ ਸਰਕਾਰ ਨਾਲ ਰੋਜ਼ਗਾਰ ਦਾ ਸਮਝੌਤਾ ਕੀਤਾ ਹੈ ਤਾਂ ਉਹ ਸਪਸ਼ਟ ਕਰੇ।

You must be logged in to post a comment Login