ਕਾਨੂੰਨ ਕਮਿਸ਼ਨ ਸੰਵਿਧਾਨ ’ਚ ਨਵਾਂ ਅਧਿਆਏ ਜੋੜ ਕੇ 2029 ਦੌਰਾਨ ਇਕੋ ਸਮੇਂ ਸਾਰੀਆਂ ਚੋਣਾਂ ਕਰਾਉਣ ਦੀ ਕਰ ਸਕਦਾ ਹੈ ਤਜਵੀਜ਼

ਕਾਨੂੰਨ ਕਮਿਸ਼ਨ ਸੰਵਿਧਾਨ ’ਚ ਨਵਾਂ ਅਧਿਆਏ ਜੋੜ ਕੇ 2029 ਦੌਰਾਨ ਇਕੋ ਸਮੇਂ ਸਾਰੀਆਂ ਚੋਣਾਂ ਕਰਾਉਣ ਦੀ ਕਰ ਸਕਦਾ ਹੈ ਤਜਵੀਜ਼

ਨਵੀਂ ਦਿੱਲੀ, 28 ਫਰਵਰੀ- ਕਾਨੂੰਨ ਕਮਿਸ਼ਨ 2029 ਦੇ ਅੱਧ ਤੱਕ ਦੇਸ਼ ਭਰ ਵਿੱਚ ਲੋਕ ਸਭਾ, ਵਿਧਾਨ ਸਭਾਵਾਂ ਅਤੇ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਇੱਕੋ ਸਮੇਂ ਕਰਵਾਉਣ ਦੀ ਲੋਕਤੰਤਰੀ ਪ੍ਰਕਿਰਿਆ ਨੂੰ ਸੰਵਿਧਾਨ ਵਿੱਚ ‘ਇੱਕ ਦੇਸ਼, ਇੱਕ ਚੋਣ’ ਬਾਰੇ ਨਵਾਂ ਅਧਿਆਏ ਜੋੜਨ ਦੀ ਸਿਫ਼ਾਰਸ਼ ਕਰ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਜਸਟਿਸ (ਸੇਵਾਮੁਕਤ) ਰਿਤੂਰਾਜ ਅਵਸਥੀ ਦੀ ਅਗਵਾਈ ਵਾਲਾ ਕਮਿਸ਼ਨ ਇੱਕੋ ਸਮੇਂ ਚੋਣਾਂ ’ਤੇ ਨਵਾਂ ਅਧਿਆਏ ਜਾਂ ਧਾਰਾ ਜੋੜਨ ਲਈ ਸੰਵਿਧਾਨ ਵਿੱਚ ਸੋਧ ਦੀ ਸਿਫਾਰਸ਼ ਕਰੇਗਾ। ਕਮਿਸ਼ਨ ਅਗਲੇ ਪੰਜ ਸਾਲਾਂ ਦੌਰਾਨ ਤਿੰਨ ਗੇੜਾਂ ਵਿੱਚ ਵਿਧਾਨ ਸਭਾਵਾਂ ਦੇ ਕਾਰਜਕਾਲ ਨੂੰ ਜੋੜਨ ਦੀ ਵੀ ਸਿਫ਼ਾਰਸ਼ ਕਰੇਗਾ ਤਾਂ ਜੋ ਪਹਿਲੀ ਵਾਰ ਮਈ-ਜੂਨ2029 ਵਿੱਚ 19ਵੀਂ ਲੋਕ ਸਭਾ ਦੀਆਂ ਚੋਣਾਂ ਦੇ ਨਾਲ-ਨਾਲ ਦੇਸ਼ ਭਰ ਵਿੱਚ ਇੱਕੋ ਸਮੇਂ ਚੋਣਾਂ ਕਰਵਾਈਆਂ ਜਾ ਸਕਣ।

You must be logged in to post a comment Login