ਕਾਸ਼ ਪੁਰਬ ਸਮਾਗਮ ’ਚ ਕਮਲਨਾਥ ਦੇ ਸਨਮਾਨ ਕਾਰਨ ਵਿਵਾਦ

ਕਾਸ਼ ਪੁਰਬ ਸਮਾਗਮ ’ਚ ਕਮਲਨਾਥ ਦੇ ਸਨਮਾਨ ਕਾਰਨ ਵਿਵਾਦ

ਇੰਦੌਰ (ਮੱਧ ਪ੍ਰਦੇਸ਼), 9 ਨਵੰਬਰ- ਪ੍ਰਸਿੱਧ ਰਾਗੀ ਸਿੰਘ ਮਨਪ੍ਰੀਤ ਸਿੰਘ ਕਾਨਪੁਰੀ ਦੇ ਇੰਦੌਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੀਨੀਅਰ ਕਾਂਗਰਸੀ ਆਗੂ ਕਮਲਨਾਥ ਦੀ ਆਮਦ ’ਤੇ ਸਖ਼ਤ ਇਤਰਾਜ਼ ਜਤਾਇਆ। ਹਾਲਾਂਕਿ ਭਾਈ ਕਾਨਪੁਰੀ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਬਿਆਨ ‘ਚ ਕਮਲਨਾਥ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਨੇ 1984 ਵਿੱਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੇ ਸਿੱਖ ਵਿਰੋਧੀ ਦੰਗਿਆਂ ਦਾ ਸਪੱਸ਼ਟ ਹਵਾਲਾ ਦਿੱਤਾ ਅਤੇ ਧਾਰਮਿਕ ਸਮਾਗਮ ਵਿੱਚ ਸਿਆਸਤਦਾਨਾਂ ਦੀ ਕੀਤੀ ਗਈ ਤਾਰੀਫ ’ਤੇ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ। ਮੰਗਲਵਾਰ ਨੂੰ ਸ਼ਹਿਰ ਦੇ ਖਾਲਸਾ ਕਾਲਜ ‘ਚ ਪ੍ਰੋਗਰਾਮ ਦੌਰਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਤੋਂ ਇਲਾਵਾ ਭਾਜਪਾ ਦੇ ਸਾਬਕਾ ਲੋਕ ਸਭਾ ਮੈਂਬਰ ਕ੍ਰਿਸ਼ਨਾਮੁਰਾਰੀ ਮੋਗੇ ਵੀ ਮੌਜੂਦ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਪ੍ਰਬੰਧਕਾਂ ਨੇ ਇਨ੍ਹਾਂ ਸਿਆਸਤਦਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ, ਜਿਸ ਕਾਰਨ ਕੀਰਤਨ ਸ਼ੁਰੂ ਹੋਣ ਵਿੱਚ ਅੱਧਾ ਘੰਟਾ ਦੇਰੀ ਹੋ ਗਈ। ਕਮਲਨਾਥ ਦੇ ਜਾਣ ਤੋਂ ਬਾਅਦ ਭਾਈ ਕਾਨਪੁਰੀ ਨੇ ਪ੍ਰਬੰਧਕਾਂ ‘ਤੇ ਵਰ੍ਹਦਿਆਂ ਕੀਰਤਨ ਦੀ ਸਟੇਜ ਤੋਂ ਪੰਜਾਬੀ ‘ਚ ਕਿਹਾ, ‘ਤੁਸੀਂ ਕਿਹੜੇ ਸਿਧਾਂਤ ਦੀ ਗੱਲ ਕਰ ਰਹੇ ਹੋ? ਤੁਹਾਨੂੰ ਟਾਇਰ ਪਾ ਕੇ ਸੜ ਗਿਆ, ਫੇਰ ਵੀ ਤੁਸੀ ਸੁਧਰ ਨਹੀਂ ਰਹੇ। ਤੁਸੀਂ ਕਿਸ ਤਰ੍ਹਾਂ ਦੀ ਰਾਜਨੀਤੀ ਕਰਨੀ ਚਾਹੁੰਦੇ ਹੋ?’ ਗੁੱਸੇ ਵਿੱਚ ਆਏ ਇੱਕ ਕੀਰਤਨੀਏ ਨੇ ਧਾਰਮਿਕ ਨਾਅਰੇ ਲਗਾ ਰਹੀ ਸੰਗਤ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਉਨ੍ਹਾਂ ਵਿੱਚ ਜ਼ਮੀਰ ਨਹੀਂ ਹੈ।

You must be logged in to post a comment Login