‘ਕਾਫ਼ਲਾ ਹੁਣ ਨਿੱਕਲ ਚੱਲਿਆ, ਹੱਕ ਲਏ ਬਿਨ੍ਹਾਂ ਰੁਕਣ ਵਾਲਾ ਨਹੀਂ’

‘ਕਾਫ਼ਲਾ ਹੁਣ ਨਿੱਕਲ ਚੱਲਿਆ, ਹੱਕ ਲਏ ਬਿਨ੍ਹਾਂ ਰੁਕਣ ਵਾਲਾ ਨਹੀਂ’

ਪਟਿਆਲਾ : -ਬੀਤੇ ਦਿਨੀਂ ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੀ ਹੋਈ ਇਕ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਰੇਲਵੇ ਵਿਭਾਗ ਤੋਂ ਪੁੱਜੇ ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੇ ਮੈਂਬਰਾਂ ਨੇ ਪੂਰੇ ਜੋਸ਼ ਨਾਲ ਕਿਹਾ ਕਿ 2004 ਤੋਂ ਬਾਅਦ ਭਰਤੀ ਹੋਏ ਹਰਇੱਕ ਸਰਕਾਰੀ ਮੁਲਾਜ਼ਮ ਨੂੰ ਮੌਜੂਦਾ ਦੋਸ਼ਪੂਰਨ ਪੈਨਸ਼ਨ ਸਕੀਮ ਐਨ. ਪੀ. ਐਸ. ਖਿਲਾਫ ਲਾਮਬੰਦ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਫਲਾ ਹੁਣ ਨਿੱਕਲ ਚੱਲਿਆ ਹੈ ਤੇ ਹੱਕ ਲਏ ਬਿਨ੍ਹਾਂ ਰੁਕਣ ਵਾਲਾ ਨਹੀਂ, ਦੇਖਣਾ ਸਿਰਫ ਐਨਾ ਹੈ ਕਿ ”ਕੌਣ ਉਨ੍ਹਾਂ ਦਾ ਸਾਥ ਦਿੰਦਾ ਹੈ ਤੇ ਕੌਣ ਨਹੀਂ? ” ਆਉਂਦੀ 13 ਅਗਸਤ ਨੂੰ ਇਹ ਕਾਫਲਾ ਸੰਘਰਸ਼ ਦੀ ਰੂਪ-ਰੇਖਾ ਤੈਅ ਕਰੇਗਾ। ਉਨ੍ਹਾਂ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਲਈ ਡੱਟ ਕੇ ਸੀ. ਪੀ. ਐਫ਼. ਕਰਮਚਾਰੀ ਯੂਨੀਅਨ ਦਾ ਸਾਥ ਦਿਓ। ਇਹੀ ਨਹੀਂ ਪੁਰਾਣੀ ਪੈਨਸ਼ਨ ਅਧੀਨ ਆਉਂਦੇ ਕਰਮਚਾਰੀ ਵੀ ਆਪਣੇ ਬੱਚਿਆਂ ਦੇ ਭਵਿੱਖ ਲਈ ਉਨ੍ਹਾਂ ਦਾ ਡੱਟ ਕੇ ਸਾਥ ਦੇਣ, ਇਹ ਸਾਡੀ ਕੱਲਿਆਂ ਦੀ ਲੜਾਈ ਨਹੀਂ ਸਗੋਂ ਹਰਇਕ ਉਸ ਵਿਅਕਤੀ ਦਾ ਸੰਘਰਸ਼ ਹੈ ਜੋ ਸਰਕਾਰੀ ਕਰਮਚਾਰੀ ਹੁੰਦਾ ਹੋਇਆ ਪੈਨਸ਼ਨ ਤੋਂ ਵਾਂਝੇ ਹੈ।

You must be logged in to post a comment Login