ਕਿਊਐਸ ਰੈਂਕਿੰਗਜ਼: ਤਿੰਨ ਆਈਆਈਐਮ ਤੇ ਆਈਐਸਬੀ ਹੈਦਰਾਬਾਦ 100 ਸਿਖਰਲੇ ਅਦਾਰਿਆਂ ’ਚ ਸ਼ਾਮਲ

ਕਿਊਐਸ ਰੈਂਕਿੰਗਜ਼: ਤਿੰਨ ਆਈਆਈਐਮ ਤੇ ਆਈਐਸਬੀ ਹੈਦਰਾਬਾਦ 100 ਸਿਖਰਲੇ ਅਦਾਰਿਆਂ ’ਚ ਸ਼ਾਮਲ

ਨਵੀਂ ਦਿੱਲੀ, 25 ਸਤੰਬਰ : ਕਿਊਐਸ ਰੈਂਕਿੰਗਜ਼ ਦੇ ਬੁੱਧਵਾਰ ਨੂੰ ਕੀਤੇ ਗਏ ਐਲਾਨ ਮੁਤਾਬਕ ਭਾਰਤ ਦੇ ਤਿੰਨ ਆਈਆਈਐਮਜ਼ ਤੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਹੈਦਰਾਬਾਦ ਨੂੰ ਆਪਣੇ ਐਮਬੀਏ ਕੋਰਸਾਂ ਲਈ ਸੰਸਾਰ ਦੇ ਚੋਟੀ ਦੇ 100 ਬਿਜ਼ਨਸ ਮੈਨੇਜਮੈਂਟ ਅਦਾਰਿਆਂ ਵਿਚ ਥਾਂ ਹਾਸਲ ਹੋਈ ਹੈ। ਦਰਜਾਬੰਦੀ ਮੁਤਾਬਕ ਅਮਰੀਕਾ ਦਾ ਸਟੈਨਫੋਰਡ ਸਕੂਲ ਆਫ਼ ਬਿਜ਼ਨਸ ਇਸ ਸਬੰਧੀ ਦੁਨੀਆਂ ਭਰ ਵਿਚ ਚੋਟੀ ਉਤੇ ਹੈ।ਭਾਰਤ ਦੇ ਤਿੰਨ ਆਈਆਈਐਮਜ਼ ਹਨ ਆਈਆਈਐਮ ਅਹਿਮਦਾਬਾਦ, ਆਈਆਈਐਮ ਬੰਗਲੌਰ ਅਤੇ ਆਈਆਈਐਮ ਕਲਕੱਤਾ। ਇਹ ਅਤੇ ਤਿੰਨ ਬਿਜ਼ਨਸ ਸਕੂਲ ਐਮਬੀਏ ਕਰੋਸ ਰੁਜ਼ਗਾਰਯੋਗਤਾ ਦੇ ਪੱਖ ਤੋਂ ਚੋਟੀ ਦੇ 50 ਆਲਮੀ ਅਦਾਰਿਆਂ ਵਿਚ ਸ਼ੁਮਾਰ ਹਨ।

You must be logged in to post a comment Login