ਕਿਮ ਜੋਂਗ ਉਨ ਦਾ ਨਵਾਂ ਫਰਮਾਨ, ਸਾਲ 2025 ਤੱਕ ਘੱਟ ਖਾਣ ਉੱਤਰੀ ਕੋਰੀਆ ਦੇ ਲੋਕ

ਕਿਮ ਜੋਂਗ ਉਨ ਦਾ ਨਵਾਂ ਫਰਮਾਨ, ਸਾਲ 2025 ਤੱਕ ਘੱਟ ਖਾਣ ਉੱਤਰੀ ਕੋਰੀਆ ਦੇ ਲੋਕ

ਪਿਓਂਗਯਾਂਗ  : ਤਾਨਾਸ਼ਾਹ ਕਿਮ ਜੋਂਗ ਉਨ ਨੇ ਢਿੱਡ ਭਰ ਕੇ ਭੋਜਨ ਲਈ ਤਰਸ ਰਹੀ ਉੱਤਰੀ ਕੋਰੀਆ ਦੀ ਜਨਤਾ ਨੂੰ ਸਾਲ 2025 ਤੱਕ ਘੱਟ ਖਾਣਾ ਖਾਣ ਦਾ ਹੁਕਮ ਦਿੱਤਾ ਹੈ। ਕਿਮ ਜੋਂਗ ਆਪਣੇ ਤੁਗਲਕੀ ਆਦੇਸ਼ ਰਾਹੀਂ ਉੱਤਰੀ ਕੋਰੀਆ ਵਿੱਚ ਪੈਦਾ ਹੋਏ ਅਨਾਜ ਸੰਕਟ ਨੂੰ ਘੱਟ ਕਰਨਾ ਚਾਹੁੰਦਾ ਹੈ। ਉੱਤਰੀ ਕੋਰੀਆ ਵਿੱਚ ਸਪਲਾਈ ਵਿੱਚ ਭਾਰੀ ਕਮੀ ਕਾਰਨ ਭੋਜਨ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹਾਲਤ ਇਹ ਹਨ ਕਿ ਉੱਤਰੀ ਕੋਰੀਆ ਦੇ ਲੋਕਾਂ ਦੀ ਭੋਜਨ ਦੀ ਮੰਗ ਪੂਰੀ ਨਹੀਂ ਹੋ ਪਾ ਰਹੀ ਹੈ। ਕਿਮ ਜੋਂਗ ਉਨ ਨੇ ਅਨਾਜ ਸੰਕਟ ਲਈ ਕਈ ਕਾਰਨਾਂ ਨੂੰ ਜ਼ਿੰਮੇਵਾਰ ਦੱਸਿਆ ਅਤੇ ਕਿਹਾ,”ਲੋਕਾਂ ਦਾ ਭੋਜਨ ਸੰਕਟ ਬਹੁਤ ਚਿੰਤਾਜਨਕ ਹੋ ਗਿਆ ਹੈ ਕਿਉਂਕਿ ਖੇਤੀਬਾੜੀ ਖੇਤਰ ਅਨਾਜ ਉਤਪਾਦਨ ਦੀ ਯੋਜਨਾ ‘ਚ ਨਾਕਾਮ ਸਾਬਤ ਹੋਇਆ ਹੈ।” ਉੱਤਰੀ ਕੋਰੀਆ ‘ਤੇ ਕਈ ਤਰ੍ਹਾਂ ਦੀਆਂ ਅੰਤਰਰਾਸ਼ਟਰੀ ਪਾਬੰਦੀਆਂ ਲੱਗੀਆਂ ਹੋਈਆਂ ਹਨ, ਜਿਸ ਕਾਰਨ ਖੁਰਾਕ ਸੰਕਟ ਹੋਰ ਗੰਭੀਰ ਹੋ ਗਿਆ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਅਤੇ ਪਿਛਲੇ ਸਾਲ ਆਇਆ ਸਮੁੰਦਰੀ ਤੂਫਾਨ ਵੀ ਇਸ ਸੰਕਟ ਲਈ ਜ਼ਿੰਮੇਵਾਰ ਹੈ।

You must be logged in to post a comment Login