ਕਿਸਾਨਾਂ ਦੀਆਂ ਆਤਮ ਹੱਤਿਆਵਾਂ ਰੋਕੇ ਤੇ ਨਸ਼ਿਆਂ ਉੱਤੇ ਕਾਬੂ ਪਾਵੇ ਸਰਕਾਰ : ਬੀਬੀ ਰਾਜਵਿੰਦਰ ਕੌਰ ਰਾਜੂ

ਕਿਸਾਨਾਂ ਦੀਆਂ ਆਤਮ ਹੱਤਿਆਵਾਂ ਰੋਕੇ ਤੇ ਨਸ਼ਿਆਂ ਉੱਤੇ ਕਾਬੂ ਪਾਵੇ ਸਰਕਾਰ : ਬੀਬੀ ਰਾਜਵਿੰਦਰ ਕੌਰ ਰਾਜੂ
  • ਮਹਿਲਾ ਕਿਸਾਨ ਯੂਨੀਅਨ ਵੱਲੋਂ ਮਾਨ ਸਰਕਾਰ ਤੇ ਕਿਸਾਨੀ ਮੰਗਾਂ ਨੂੰ ਅਣਗੌਲੇ ਕਰਨ ਦਾ ਦੋਸ਼
  • ਹਲਕਾ ਆਦਮਪੁਰ ਲਈ ਮਹਿਲਾ ਕਿਸਾਨ ਯੂਨੀਅਨ ਦੀ ਇਕਾਈ ਦਾ ਕੀਤਾ ਗਠਨ

ਜਲੰਧਰ, 16 ਮਈ (ਪੰਜਾਬ ਐਕਸਪ੍ਰੈਸ ਬਿਊਰੋ) – ਔਰਤਾਂ ਦੀ ਭਲਾਈ ਅਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਮਹਿਲਾ ਕਿਸਾਨ ਯੂਨੀਅਨ ਦੀ ਅੱਜ ਜਲੰਧਰ ਨੇੜਲੇ ਪਿੰਡ ਹਰੀਪੁਰ ਵਿਖੇ ਇੱਕ ਉਚੇਚੀ ਮੀਟਿੰਗ ਹੋਈ ਜਿਸ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਜਥੇਬੰਦੀ ਦਾ ਹੋਰ ਵਿਸਥਾਰ ਕਰਦਿਆਂ ਹਲਕਾ ਆਦਮਪੁਰ ਲਈ ਮਹਿਲਾ ਕਿਸਾਨ ਯੂਨੀਅਨ ਦੀ ਇਕਾਈ ਦਾ ਗਠਨ ਵੀ ਕੀਤਾ ਗਿਆ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਤੋਂ ਵੱਡੀਆਂ ਉਮੀਦਾਂ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕੇਂਦਰ ਦੀ ਕਿਸਾਨ ਵਿਰੋਧੀ ਨਰੇਂਦਰ ਮੋਦੀ ਸਰਕਾਰ ਵਾਂਗੂ ਹੀ ਕਿਸਾਨੀ ਦੀਆਂ ਹੱਕੀ ਮੰਗਾਂ ਨੂੰ ਅਣਗੌਲੇ ਕੀਤਾ ਜਾ ਰਿਹਾ ਹੈ ਜਿਸ ਕਰਕੇ ਸੂਬੇ ਵਿੱਚ ਕਿਸਾਨਾਂ ਦੀਆਂ ਨਿੱਤ ਦਿਹਾੜੇ ਆਤਮ ਹੱਤਿਆਵਾਂ ਨਿਰੰਤਰ ਹੋ ਰਹੀਆਂ ਹਨ ਪਰ ਆਪ ਸਰਕਾਰ ਦੇ ਕੰਨਾਂ ਤੇ ਜੂੰ ਵੀ ਨਹੀਂ ਸਰਕ ਰਹੀ। ਇਸੇ ਰੋਸ ਵਜੋਂ ਹੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕੰਮ ਕਰ ਰਹੀਆਂ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ 17 ਮਈ ਨੂੰ ਚੰਡੀਗੜ੍ਹ ਵਿਖੇ ਅਣਮਿੱਥੇ ਸਮੇਂ ਦਾ ਕਿਸਾਨ ਮੋਰਚਾ ਲਾਉਣ ਦਾ ਦਿੱਤਾ ਹੈ। ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਅਤੇ ਫੋਕੇ ਵਾਅਦੇ ਕਰਕੇ ਕੇ ਸੱਤਾ ਵਿਚ ਆਈ ਮਾਨ ਸਰਕਾਰ ਦੇ ਰਾਜ ਦੌਰਾਨ ਵੀ ਨਸ਼ਿਆਂ ਦਾ ਛੇਵਾਂ ਦਰਿਆ ਬਾਦਸਤੂਰ ਵਗ ਰਿਹਾ ਹੈ ਜੋ ਨੌਜਵਾਨੀ ਨੂੰ ਨਿੱਤ ਨਿਗਲ ਰਿਹਾ ਹੈ ਪਰ “ਐਲਾਨਵੰਤ” ਅਤੇ ਉਨ੍ਹਾਂ ਦੇ ਮੰਤਰੀਆਂ ਦਾ ਲਾਣਾ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਹੱਲ ਕਰਨ ਦੀ ਥਾਂ ਫੋਕੇ ਐਲਾਨਾਂ ਤੇ ਇਸ਼ਤਿਹਾਬਾਜ਼ੀ ਰਾਹੀਂ ਜਨਤਾ ਦਾ ਧਿਆਨ ਭਟਕਾ ਰਿਹਾ ਹੈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਯੂਨੀਅਨ ਦੇ ਜਨਰਲ ਸਕੱਤਰ ਬੀਬੀ ਦਵਿੰਦਰ ਕੌਰ ਨੇ ਪੰਜਾਬ ਦੀਆਂ ਸਮੂਹ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਅਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਪੰਜਾਬ ਦੀ ਇਕੋ-ਇਕ ਆਜ਼ਾਦ ਮਹਿਲਾ ਕਿਸਾਨ ਯੂਨੀਅਨ ਦੀਆਂ ਮੈਂਬਰ ਬਣਕੇ ਜਥੇਬੰਦਕ ਏਕੇ ਵਜੋਂ ਆਪਣੀ ਇਕਜੁੱਟਤਾ ਦਿਖਾਉਣ। ਇਸ ਮੌਕੇ ਹੋਰਨਾਂ ਬੀਬੀਆਂ ਤੋ ਇਲਾਵਾ ਕੁਲਦੀਪ ਕੌਰਇੰਦਰਜੀਤ ਕੌਰਜਸਵਿੰਦਰ ਕੌਰਗੁਰਜੀਤ ਕੌਰਸੁਰਿੰਦਰ ਕੌਰਨਿੰਦੀਬਲਵੀਰ ਕੌਰਸੁਰਿੰਦਰ ਕੌਰਬਲਬੀਰ ਕੌਰਦਵਿੰਦਰ ਕੌਰਜਸਵਿੰਦਰ ਕੌਰਸਰਬਜੀਤ ਕੌਰਸੁਖਵਿੰਦਰ ਕੌਰਪਰਮਜੀਤ ਕੌਰਮਹਿੰਦਰ ਕੌਰਸੁਖਮਿੰਦਰ ਕੌਰਮਨਦੀਪ ਕੌਰਦਰਸ਼ਨ ਕੌਰਮਨਜੀਤ ਕੌਰਸ਼ਾਂਤੀ ਦੇਵੀਹਰਬੰਸ ਕੌਰਬਚਨੋਪੂਜਾ ਰਾਣੀਕਾਂਤਾ ਦੇਵੀਕਰਮਜੀਤ ਕੌਰਹਰਭਜਨ ਕੌਰ ਵੀ ਹਾਜਰ ਸਨ।

You must be logged in to post a comment Login