ਕਿਸਾਨਾਂ ਦੀ ਲੜਾਈ ਦੀ ਜਿੱਤ ਸ਼ੁਭਕਰਨ ਨੂੰ ਸੱਚੀ ਸ਼ਰਧਾਂਜਲੀ ਹੋਵਗੀ: ਡੱਲੇਵਾਲ

ਕਿਸਾਨਾਂ ਦੀ ਲੜਾਈ ਦੀ ਜਿੱਤ ਸ਼ੁਭਕਰਨ ਨੂੰ ਸੱਚੀ ਸ਼ਰਧਾਂਜਲੀ ਹੋਵਗੀ: ਡੱਲੇਵਾਲ

ਪਾਤੜਾਂ,21 ਫਰਵਰੀ- ਸ਼ੰਭੂ ਅਤੇ ਢਾਬੀ ਗੁਜਰਾਂ ਬਾਰਡਰ ’ਤੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਬਰਸੀ ਮੌਕੇ ਸਮਾਗਮ ਦਾ ਆਯੋਜਨ ਕਰਦਿਆਂ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਢਾਬੀਗੁਜਰਾਂ ਬਾਰਡਰ ’ਤੇ ਮਰਨ ਵਰਤ ’ਤੇ ਬੇਠੇ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਭਾਰਤ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਥੰਮ੍ਹ ਕਹਿਣ ਵਾਲੇ ਦਾਅਵਿਆਂ ਨੂੰ ਨਕਾਰਿਆ।ਉਨ੍ਹਾਂ ਸਵਾਲ ਕੀਤਾ ਕਿ ਕੀ ਲੋਕਤੰਤਰ ਦੇ ਵਿੱਚ ਕਿਸੇ ਨੂੰ ਜਮਹੂਰੀ ਅਧਿਕਾਰ ਨਾਲ ਅੰਦੋਲਨ ਕਰਨ ਦਾ ਵੀ ਹੱਕ ਨਹੀਂ? ਜਾਂ ਫਿਰ ਕੀ ਉਹ ਰਾਜਧਾਨੀ ਨਹੀਂ ਜਾ ਸਕਦੇ ? ਜਾਂ ਫਿਰ ਕੀ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਨ, ਉਨ੍ਹਾਂ ਦੀਆਂ ਲੱਤਾਂ-ਬਾਹਾਂ ਤੋੜਨ ਵਾਲਿਆਂ ਦੇ ਖ਼ਿਲਾਫ਼ ਕੋਈ ਕਾਰਵਾਈ ਦੀ ਵਿਵਸਥਾ ਨਹੀਂ ਹੁੰਦੀ? ਉਨ੍ਹਾਂ ਸਮੂਹ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਲੋਕ ਰਾਜ ਦੇ ਨਾਲ ਲੜਾਈ ਲੜਨ ਲਈ ਇੱਕਜੁੱਟ ਹੋ ਕੇ ਅੱਗੇ ਆਉਣ ਦਾ ਸਮਾਂ ਹੈ। ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਲੜਾਈ ਨੂੰ ਜਿੱਤ ਤੱਕ ਪਹੁੰਚਾਉਣਾ ਹੀ ਸ਼ੁਭਕਰਨ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

You must be logged in to post a comment Login