ਕਿਸਾਨਾਂ ਨੂੰ ਸ਼ੰਭੂ ਥਾਣੇ ਦੇ ਘਿਰਾਓ ਤੋਂ ਰੋਕਣ ਲਈ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ

ਕਿਸਾਨਾਂ ਨੂੰ ਸ਼ੰਭੂ ਥਾਣੇ ਦੇ ਘਿਰਾਓ ਤੋਂ ਰੋਕਣ ਲਈ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ

ਪਟਿਆਲਾ, 6 ਮਈ : ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਅੱਜ ਸ਼ੰਭੂ ਥਾਣੇ ਦਾ ਘਿਰਾਓ ਕਰਨ ਦੇ ਕੀਤੇ ਗਏ ਐਲਾਨ ਦੇ ਚਲਦਿਆਂ ਪਟਿਆਲਾ ਪੁਲੀਸ ਵੱਲੋਂ ਜ਼ਿਲ੍ਹੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜਿੱਥੇ ਸ਼ੰਭੂ ਥਾਣੇ ਦੇ ਆਲੇ ਦੁਆਲੇ ਜ਼ਬਰਦਸਤ ਨਾਕੇਬੰਦੀ ਕੀਤੀ ਗਈ ਹੈ, ਉੱਥੇ ਹੀ ਪਟਿਆਲਾ ਜ਼ਿਲ੍ਹੇ ਵੱਲ ਨੂੰ ਆਉਂਦੀਆਂ ਅਨੇਕਾਂ ਹੋਰ ਸੜਕਾਂ ’ਤੇ ਵੀ ਪੁਲੀਸ ਦੀ ਤਾਇਨਾਤੀ ਹੈ। ਖਾਸ ਕਰਕੇ ਘਨੌਰ, ਸ਼ੰਭੂ ਤੇ ਰਾਜਪੁਰਾ ਵੱਲ ਨੂੰ ਜਾਣ ਵਾਲੇ ਵਾਹਨਾਂ ਦੀ ਪੁਲੀਸ ਵੱਲੋਂ ਬਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ।

You must be logged in to post a comment Login