ਕਿਸਾਨ ਆਗੂ ਅੱਜ ਸ਼ਾਮ ਤੱਕ ਕੇਂਦਰ ਦੀ ਪੇਸ਼ਕਸ਼ ਬਾਰੇ ਆਪਣਾ ਫ਼ੈਸਲਾ ਸੁਣਾਉਣਗੇ

ਕਿਸਾਨ ਆਗੂ ਅੱਜ ਸ਼ਾਮ ਤੱਕ ਕੇਂਦਰ ਦੀ ਪੇਸ਼ਕਸ਼ ਬਾਰੇ ਆਪਣਾ ਫ਼ੈਸਲਾ ਸੁਣਾਉਣਗੇ

ਪਟਿਆਲਾ, 19 ਫਰਵਰੀ- ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹ ਸੋਮਵਾਰ ਸ਼ਾਮ ਤੱਕ ਕੇਂਦਰ ਦੇ ਪ੍ਰਸਤਾਵ ‘ਤੇ ਆਪਣਾ ਫੈਸਲਾ ਸੁਣਾ ਦੇਣਗੇ। ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਾਲੇ ਐਤਵਾਰ ਰਾਤ ਚੰਡੀਗੜ੍ਹ ਵਿੱਚ ਚੌਥੇ ਦੌਰ ਦੀ ਗੱਲਬਾਤ ਤੋਂ ਬਾਅਦ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ’ਤੇ ਪੰਜ ਫਸਲਾਂ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਸਰਕਾਰ ਨੇ ਜਿਨ੍ਹਾਂ ਫਸਲਾਂ ਨੂੰ ਯਕੀਨੀ ਐੱਮਐੱਸਪੀ ‘ਤੇ ਖਰੀਦਣ ਦਾ ਪ੍ਰਸਤਾਵ ਰੱਖਿਆ ਹੈ, ਉਹ ਹਨ ਤਿੰਨ ਦਾਲਾਂ, ਕਪਾਹ ਅਤੇ ਮੱਕੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ, ‘ਫਿਲਹਾਲ ਅਸੀਂ ਖਨੌਰੀ ਜਾ ਰਹੇ ਹਾਂ ਜਿੱਥੇ ਪ੍ਰਦਰਸ਼ਨ ਦੌਰਾਨ ਐਤਵਾਰ ਨੂੰ ਕਿਸਾਨ ਦੀ ਮੌਤ ਹੋ ਗਈ। ਕਿਸਾਨ ਆਗੂ ਉਸ ਦੇ ਪਿੰਡ ਦਾ ਦੌਰਾ ਕਰਨਗੇ ਅਤੇ ਫਿਰ ਅਸੀਂ ਸ਼ਾਮ ਨੂੰ ਸ਼ੰਭੂ ਵਾਪਸ ਆਵਾਂਗੇ ਅਤੇ ਸਰਕਾਰ ਦੇ ਪ੍ਰਸਤਾਵ ‘ਤੇ ਆਪਣੇ ਫੈਸਲੇ ਦਾ ਐਲਾਨ ਕਰਾਂਗੇ।’

You must be logged in to post a comment Login