ਕੁਆਰਟਰ ਫਾਈਨਲ ’ਚ ਪੁੱਜਣ ਲਈ ਭਾਰਤ ਦੀ ਨਿਊਜ਼ੀਲੈਂਡ ਖ਼ਿਲਾਫ਼ ਕਰੋ ਜਾਂ ਮਰੋ ਵਾਲੀ ਹਾਲਤ

ਕੁਆਰਟਰ ਫਾਈਨਲ ’ਚ ਪੁੱਜਣ ਲਈ ਭਾਰਤ ਦੀ ਨਿਊਜ਼ੀਲੈਂਡ ਖ਼ਿਲਾਫ਼ ਕਰੋ ਜਾਂ ਮਰੋ ਵਾਲੀ ਹਾਲਤ

ਭੁਵਨੇਸ਼ਵਰ, 21 ਜਨਵਰੀ- ਆਪਣੇ ਮੁਕਾਬਲੇ ਕਮਜ਼ੋਰ ਵੇਲਜ਼ ਟੀਮ ਖ਼ਿਲਾਫ਼ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਸਿੱਧੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੀ ਭਾਰਤੀ ਟੀਮ ਨੂੰ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਪੂਰਾ ਦਮ ਲਗਾਉਣਾ ਪਵੇਗਾ। ਭਾਰਤ ਲਈ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣਾ ਲਾਜ਼ਮੀ ਹੈ। ਭਾਰਤ ਨੂੰ ਸਿੱਧੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਲਈ ਆਪਣੇ ਆਖ਼ਰੀ ਪੂਲ ਡੀ ਮੈਚ ਵਿੱਚ ਵੇਲਜ਼ ਖ਼ਿਲਾਫ਼ ਅੱਠ ਗੋਲਾਂ ਦੀ ਜਿੱਤ ਦੀ ਲੋੜ ਸੀ ਪਰ ਭਾਰਤੀ ਫਾਰਵਰਡ ਇਸ ਮੈਚ ਵਿੱਚ 4-2 ਨਾਲ ਜਿੱਤ ਦਰਜ ਕਰ ਸਕੇ। ਭਾਰਤ ਨੂੰ ਹੁਣ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਪੂਲ ਸੀ ਵਿੱਚ ਤੀਜੇ ਸਥਾਨ ’ਤੇ ਰਹੀ ਨਿਊਜ਼ੀਲੈਂਡ ਨੂੰ ਹਰਾਉਣਾ ਹੋਵੇਗਾ। ਭਾਰਤ ਇਸ ਸਮੇਂ ਵਿਸ਼ਵ ਰੈਂਕਿੰਗ ‘ਚ ਛੇਵੇਂ ਸਥਾਨ ‘ਤੇ ਹੈ ਜਦਕਿ ਨਿਊਜ਼ੀਲੈਂਡ 12ਵੇਂ ਸਥਾਨ ‘ਤੇ ਹੈ।

You must be logged in to post a comment Login