ਕੁਈਨਜ਼ਲੈਂਡ : 7 ਵਾਹਨ ਹਾਦਸਾਗ੍ਰਸਤ, ਤਿੰਨ ਲੋਕਾਂ ਦੀ ਹਾਲਤ ਗੰਭੀਰ

ਕੁਈਨਜ਼ਲੈਂਡ : 7 ਵਾਹਨ ਹਾਦਸਾਗ੍ਰਸਤ, ਤਿੰਨ ਲੋਕਾਂ ਦੀ ਹਾਲਤ ਗੰਭੀਰ

ਸਿਡਨੀ- ਆਸਟ੍ਰੇਲੀਆਈ ਸੂਬੇ ਕੁਈਨਜ਼ਲੈਂਡ ਵਿੱਚ ਰੌਕਹੈਂਪਟਨ ਨੇੜੇ ਬਰੂਸ ਹਾਈਵੇਅ ‘ਤੇ ਇੱਕ ਫੌਜੀ ਟੈਂਕ ਲੈ ਕੇ ਜਾ ਰਹੇ ਇੱਕ ਸੈਮੀ-ਟ੍ਰੇਲਰ ਸਮੇਤ ਸੱਤ ਵਾਹਨ ਹਾਦਸਾਗ੍ਰਸਤ ਹੋ ਗਏ। ਇਸ ਵੱਡੇ ਹਾਦਸੇ ਵਿੱਚ ਇੱਕ ਬੀ-ਡਬਲ ਟਰੱਕ, ਦੋ ਕਾਫ਼ਲਿਆਂ ਅਤੇ ਤਿੰਨ ਕਾਰਾਂ ਨੂੰ ਲੈ ਕੇ ਜਾ ਰਿਹਾ ਇੱਕ ਫਲੈਟ-ਬੈੱਡ ਟਰੱਕ ਸ਼ਾਮਲ ਸੀ। ਇਸ ਤੋਂ ਇਲਾਵਾ ਇੱਕ ਚਾਰ ਪਹੀਆ-ਟਰੱਕ ਵੀ ਸ਼ਾਮਲ ਸੀ, ਜੋ ਇੱਕ ਹੋਰ ਕਾਫ਼ਲੇ ਨੂੰ ਲੈ ਕੇ ਜਾ ਰਿਹਾ ਸੀ।ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਤਿੰਨ ਵਾਹਨਾਂ ਨੂੰ ਅੱਗ ਲੱਗ ਚੁੱਕੀ ਸੀ ਅਤੇ ਬਾਕੀ ਚਾਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਸਨ। ਛੇ ਲੋਕਾਂ ਨੂੰ ਰੌਕਹੈਂਪਟਨ ਅਤੇ ਗਲੈਡਸਟੋਨ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿਹਨਾਂ ਵਿਚੋਂ ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਸ ਦੁਆਰਾ ਬਜੂਲ ਵਿਖੇ ਬਰੂਸ ਹਾਈਵੇਅ, ਮੈਕਲੀਨ ਰੋਡ ਅਤੇ ਬੌਬਸ ਕ੍ਰੀਕ ਰੋਡ ‘ਤੇ ਕੁਝ ਸਮਾਂ ਆਵਾਜਾਈ ਬੰਦ ਕਰ ਦਿੱਤੀ ਗਈ ਪਰ ਬਾਅਦ ਵਿਚ ਪਹਿਲਾਂ ਕੀਤੀ ਐਮਰਜੈਂਸੀ ਘੋਸ਼ਣਾ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਬਰੂਸ ਹਾਈਵੇਅ ਦੇ ਕੁਝ ਸਮੇਂ ਲਈ ਬੰਦ ਰਹਿਣ ਦੀ ਉਮੀਦ ਹੈ।  ਲੋਕਾਂ ਨੂੰ ਇਸ ਖੇਤਰ ਤੋਂ ਬਚਣ ਜਾਂ ਲੰਬੀ ਦੇਰੀ ਦੀ ਉਮੀਦ ਕਰਨ ਦੀ ਅਪੀਲ ਕੀਤੀ ਗਈ। ਪੁਲਸ ਦਾ ਕਹਿਣਾ ਹੈ ਕਿ ਹਾਦਸੇ ਦੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਹਾਦਸੇ ਸਮੇਂ ਮੌਜੂਦ ਚਸ਼ਮਦੀਦਾਂ ਨੂੰ ਪੁਲਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ।

You must be logged in to post a comment Login