ਕੁੱਝ ਆਗੂਆਂ ਦੇ ਪਾਲਾ ਬਦਲਣ ਕਾਰਨ ‘ਇੰਡੀਆ’ ’ਤੇ ਅਸਰ ਨਹੀਂ ਪਵੇਗਾ: ਪਾਇਲਟ

ਕੁੱਝ ਆਗੂਆਂ ਦੇ ਪਾਲਾ ਬਦਲਣ ਕਾਰਨ ‘ਇੰਡੀਆ’ ’ਤੇ ਅਸਰ ਨਹੀਂ ਪਵੇਗਾ: ਪਾਇਲਟ

ਰਾਏਗੜ੍ਹ, 11 ਫਰਵਰੀ- ‘ਇੰਡੀਆ’ ਦੇ ਕੁੱਝ ਮੈਂਬਰ ਪਾਰਟੀਆਂ ਦੇ ਪਾਲਾ ਬਦਲ ਕੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਵਿੱਚ ਸ਼ਾਮਲ ਹੋਣ ਦੇ ਮੱਦੇਨਜ਼ਰ ਕਾਂਗਰਸ ਨੇਤਾ ਸਚਿਨ ਪਾਇਲਟ ਨੇ ਅੱਜ ਕਿਹਾ ਕਿ ਵਿਰੋਧੀ ਗੱਠਜੋੜ ‘ਮਜ਼ਬੂਤ’ ਹੈ ਅਤੇ ਇਸ ਦੀ ਸਮੂਹਿਕ ਤਾਕਤ ਤੋਂ ਫ਼ਿਕਰਮੰਦ ਭਾਜਪਾ ਸਿਆਸੀ ਨਜ਼ਰੀਏ ਤੋਂ ‘ਤੇਜ਼ੀ ਨਾਲ ਬਦਲਾਅ’ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਇਲਟ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਉਨ੍ਹਾਂ (ਬੈਨਰਜੀ) ਨਾਲ ਗੱਲਬਾਤ ਰਾਹੀਂ ਅੱਗੇ ਕੋਈ ਰਸਤਾ ਨਿਕਲੇਗਾ। ਉਨ੍ਹਾਂ ਕਿਹਾ ਕਿ ਭਾਜਪਾ ਖੁਦ 370 ਸੀਟਾਂ ਅਤੇ ਐੱਨਡੀਏ 400 ਤੋਂ ਵੱਧ ਸੀਟਾਂ ਮਿਲਣ ਦੀ ਗੱਲ ਕਰ ਰਹੀ ਹੈ ਜੋ ਅਮਲੀ ਮੁਲਾਂਕਣ ਕਰਨ ਦੀ ਬਜਾਏ ‘ਸ਼ੇਖੀ ਮਾਰਨ ਵਾਲੀ ਬਿਆਨਬਾਜ਼ੀ’ ਹੈ।

You must be logged in to post a comment Login