ਕੁੱਝ ਬਣਨ ਦੇ ਦਬਾਅ ਨੇ ਭਾਰਤੀ ਵਿਦਿਆਰਥੀਆਂ ਨੂੰ ਖ਼ੁਦਕੁਸ਼ੀਆਂ ਵੱਲ ਤੋਰਿਆ: ਸਾਲ 2021 ’ਚ 13089 ਬੱਚਿਆਂ ਨੇ ਜਾਨ ਦਿੱਤੀ

ਕੁੱਝ ਬਣਨ ਦੇ ਦਬਾਅ ਨੇ ਭਾਰਤੀ ਵਿਦਿਆਰਥੀਆਂ ਨੂੰ ਖ਼ੁਦਕੁਸ਼ੀਆਂ ਵੱਲ ਤੋਰਿਆ: ਸਾਲ 2021 ’ਚ 13089 ਬੱਚਿਆਂ ਨੇ ਜਾਨ ਦਿੱਤੀ

ਨਵੀਂ ਦਿੱਲੀ, 18 ਦਸੰਬਰ- ਦੇਸ਼ ਦੇ ਕੋਚਿੰਗ ਹੱਬ ਕੋਟਾ (ਰਾਜਸਥਾਨ) ਵਿੱਚ ਮੈਡੀਕਲ ਜਾਂ ਇੰਜਨੀਅਰਿੰਗ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ ਦੇ ਤਾਜ਼ਾ ਮਾਮਲਿਆਂ ਨੇ ਸਖ਼ਤ ਮੁਕਾਬਲੇ ਅਤੇ ਨਾ ਖ਼ਤਮ ਹੋਣ ਵਾਲੇ ਦਬਾਅ ਬਾਰੇ ਬਹਿਸ ਛੇੜ ਦਿੱਤੀ ਹੈ। ਦੇਸ਼ ਭਰ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਿੱਥੇ ਨੌਜਵਾਨ ਵਿਦਿਆਰਥੀ, ਆਪਣੇ ਅਕਾਦਮਿਕ ਕਰੀਅਰ ਕੁੱਝ ਕਰਨ ਦੀ ਇੱਛਾ ਰੱਖਦੇ ਹੋਏ ਵੱਖ-ਵੱਖ ਕਾਰਨਾਂ ਕਰਕੇ ਆਤਮ-ਹੱਤਿਆ ਕਰ ਲੈਂਦੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਵੱਲੋਂ ਜਾਰੀ ਕੀਤੇ ਖੁਦਕੁਸ਼ੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਹਾਲ ਹੀ ਦੇ ਸਾਲਾਂ ‘ਚ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਦੇ ਕੁੱਲ 13,089 ਮਾਮਲਿਆਂ ਤੋਂ ਪਤਾ ਲੱਗਦਾ ਹੈ ਕਿ ਸਾਲ 2020 ਦੇ ਮੁਕਾਬਲੇ, 2021 ਵਿੱਚ ਇਹ ਗਿਣਤੀ 4.5 ਫੀਸਦ ਵਧੀ ਹੈ। ਇਨ੍ਹਾਂ ਵਿੱਚੋਂ ਅੱਧੇ ਪੰਜ ਰਾਜਾਂ ਮਹਾਰਾਸ਼ਟਰ, ਮੱਧ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਉੜੀਸਾ ਵਿੱਚ ਦਰਜ ਕੀਤੇ ਗਏ ਹਨ।। ਅੰਕੜਿਆਂ ਦੇ ਅਨੁਸਾਰ ਵਿਦਿਆਰਥੀਆਂ ਦੁਆਰਾ ਕੀਤੀਆਂ ਕੁੱਲ ਖੁਦਕੁਸ਼ੀਆਂ ਵਿੱਚੋਂ, 14.0 ਫ਼ੀਸਦ ਮਹਾਰਾਸ਼ਟਰ (1,834) ਵਿੱਚ ਦਰਜ ਕੀਤੀਆਂ ਗਈਆਂ। ਇਸ ਤੋਂ ਬਾਅਦ ਮੱਧ ਪ੍ਰਦੇਸ਼ (1,308) ਵਿੱਚ 10.0 ਫ਼ੀਸਦ, ਤਾਮਿਲਨਾਡੂ ਵਿੱਚ 9.5 ਫ਼ੀਸਦ (1,246) ਅਤੇ ਕਰਨਾਟਕ ਵਿੱਚ 6.5 ਫ਼ੀਸਦ ( 855) ਸ਼ਾਮਲ ਹਨ। ਹਾਲਾਂਕਿ ਰਿਪੋਰਟ ਵਿੱਚ ਖੁਦਕੁਸ਼ੀਆਂ ਦੇ ਪਿੱਛੇ ਕਿਸੇ ਖਾਸ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਕਿਹਾ ਗਿਆ ਹੈ ਕਿ ‘ਪ੍ਰੀਖਿਆ ਵਿੱਚ ਫੇਲ੍ਹ ਹੋਣਾ’ ਇੱਕ ਕਾਰਨ ਸੀ।

You must be logged in to post a comment Login