ਕੁੱਤਿਅਾਂ ਦੇ ਸਸਕਾਰ ਲਈ ਪੰਡਤ ਅਤੇ ਅਸਥੀਅਾਂ ਦਾ ਲਾਕਰ!

ਕੁੱਤਿਅਾਂ ਦੇ ਸਸਕਾਰ ਲਈ ਪੰਡਤ ਅਤੇ ਅਸਥੀਅਾਂ ਦਾ ਲਾਕਰ!

ਨਵੀਂ ਦਿੱਲੀ— ਰਾਜਧਾਨੀ ’ ਕੁੱਤਿਅਾਂ ਦੇ ਸ਼ਮਸ਼ਾਨਘਾਟ ਅਗਲੇ ਸਾਲ ਮਾਰਚ ਮਹੀਨੇ ’ਚ ਸ਼ੁਰੂ ਹੋ ਜਾਵੇਗਾ। ਦੁਆਰਕਾ ’ਚ ਬਣਨ ਵਾਲੇ ਇਸ ਸ਼ਮਸ਼ਾਨਘਾਟ ’ਚ ਕੁੱਤਿਅਾਂ ਦਾ ਵਿਧੀ-ਵਿਧਾਨ ਨਾਲ ਅੰਤਿਮ ਸੰਸਕਾਰ ਹੋਵੇਗਾ। ਉਥੇ ਕੁੱਤਿਅਾਂ ਨੂੰ ਦਫਨਾਇਆ ਨਹੀਂ ਜਾਵੇਗਾ ਸਗੋਂ ਬਿਜਲੀ ਦੀਅਾਂ ਮਸ਼ੀਨਾਂ ਨਾਲ ਉਨ੍ਹਾਂ ਦਾ ਸਸਕਾਰ ਹੋਵੇਗਾ। ਸ਼ਮਸ਼ਾਨਘਾਟ ’ਚ ਕੁੱਤਿਅਾਂ ਦੀਅਾਂ ਅਸਥੀਅਾਂ ਲਈ ਲਾਕਰ ਰੂਮ ਵੀ ਹੋਵੇਗਾ। ਜੇ ਲੋਕ ਚਾਹੁਣਗੇ ਤਾਂ ਕੁੱਤੇ ਦੇ ਅੰਤਿਮ ਸੰਸਕਾਰ ਲਈ ਪੰਡਤ ਵੀ ਮੁਹੱਈਆ ਕਰਵਾਇਆ ਜਾ ਸਕਦਾ ਹੈ।

ਤਿੰਨੋ ਐੱਮ. ਡੀ. ਦੀ ਆਪਣੇ-ਆਪਣੇ ਇਲਾਕੇ ’ਚ ਕੁੱਤਿਅਂ ਦਾ ਇਕ ਸ਼ਮਸ਼ਾਨਘਾਟ ਬਣਾਉਣ ਦੀ ਕਵਾਇਦ ਵੀ ਲੱਗੀ ਹੈ ਪਰ ਇਸ ’ਚ ਸਾਊਥ ਐੱਮ. ਸੀ. ਡੀ. ਨੇ ਬਾਜ਼ੀ ਮਾਰ ਲਈ ਹੈ। ਉਸਨੇ ਦੁਆਰਕਾ ਸਥਿਤ ਸੈਕਟਰ-29 ’ਚ ਕੁੱਤਿਅਾਂ ਦਾ ਸ਼ਮਸ਼ਾਨਘਾਟ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਇਹ ਅਗਲੇ ਸਾਲ ਮਾਰਚ ਮਹੀਨੇ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਸਾਊਥ ਐੱਮ. ਸੀ. ਡੀ. ਦੇ ਵੈਟਨਰੀ ਵਿਭਾਗ ਦੇ ਮੁਖੀ ਆਰ. ਬੀ. ਐੱਸ. ਤਿਆਗੀ ਮੁਤਾਬਕ ਦੁਆਰਕਾ ’ਚ ਸਾਡੇ ਕੋਲ ਲਗਭਗ ਸਾਢੇ ਤਿੰਨ ਏਕੜ ਜ਼ਮੀਨ ਹੈ ਜਿੱਥੇ ਕੁੱਤਿਅਾਂ ਦਾ ਸ਼ਮਸ਼ਾਨਘਾਟ ਬਣਾਉਣ ਤੋਂ ਇਲਾਵਾ ਹੋਰ ਜਾਨਵਰਾਂ ਲਈ ਵੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਕਵਾਇਦ ਕੀਤੀ ਜਾ ਰਹੀ ਹੈ।

You must be logged in to post a comment Login