ਨਵੀਂ ਦਿੱਲੀ, 3 ਅਪਰੈਲ- ਕੇਂਦਰੀ ਜਾਂਚ ਏਜੰਸੀ ਨੇ 28 ਗੈਂਗਸਟਰਾਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਗਈ ਹੈ। ਇਨ੍ਹਾਂ ਗੈਂਗਸਟਰਾਂ ਦਾ ਸਬੰਧ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਰਾਜਸਥਾਨ ਤੇ ਹੋਰ ਰਾਜਾਂ ਨਾਲ ਹੈ ਜੋ ਵਿਦੇਸ਼ਾਂ ਵਿਚ ਰਹਿ ਕੇ ਭਾਰਤ ਵਿਚ ਟਾਰਗੇਟ ਕਿਲਿੰਗ ਤੇ ਫਿਰੌਤੀ ਦੀਆਂ ਕਾਰਵਾਈਆਂ ਕਰ ਰਹੇ ਹਨ। ਇਨ੍ਹਾਂ ਗੈਂਗਸਟਰਾਂ ਨੂੰ ਭਾਰਤ ਲਿਆਉਣ ਦੀ ਰਣਨੀਤੀ ਉਲੀਕੀ ਜਾ ਰਹੀ ਹੈ। ਇਨ੍ਹਾਂ ਗੈਂਗਸਟਰਾਂ ਵਿਚ ਗੋਲਡੀ ਬਰਾੜ, ਅਨਮੋਲ ਬਿਸ਼ਨੋਈ, ਕੁਲਦੀਪ ਸਿੰਘ ਯੂਏਈ, ਜਗਜੀਤ ਸਿੰਘ ਮਲੇਸ਼ੀਆ, ਧਰਮ ਅਮਰੀਕਾ, ਰੋਹਿਤ ਗੋਦਾਰਾ ਆਦਿ ਦੇ ਨਾਮ ਸ਼ਾਮਲ ਹਨ।
You must be logged in to post a comment Login