ਕੇਂਦਰ ਨੇ ਛੇ ਹੋਰ ਮਹੀਨਿਆਂ ਲਈ ਨਾਗਾਲੈਂਡ ਨੂੰ ਅਸ਼ਾਂਤ ਖੇਤਰ ਐਲਾਨਿਆ

ਕੇਂਦਰ ਨੇ ਛੇ ਹੋਰ ਮਹੀਨਿਆਂ ਲਈ ਨਾਗਾਲੈਂਡ ਨੂੰ ਅਸ਼ਾਂਤ ਖੇਤਰ ਐਲਾਨਿਆ

ਨਵੀਂ ਦਿੱਲੀ, 30 ਦਸੰਬਰ- ਕੇਂਦਰ ਨੇ ਪੂਰੇ ਨਾਗਾਲੈਂਡ ਨੂੰ ਅਫਸਪਾ ਦੇ ਤਹਿਤ ਛੇ ਹੋਰ ਮਹੀਨਿਆਂ ਲਈ 30 ਦਸੰਬਰ ਤੋਂ ਅਸ਼ਾਂਤ ਖੇਤਰ ਐਲਾਨ ਦਿੱਤਾ ਹੈ। ਇਹ ਐਲਾਨ ਨਾਗਾਲੈਂਡ ਤੋਂ ਵਿਵਾਦਗ੍ਰਸਤ ਆਰਮਡ ਫੋਰਸਿਜ਼ (ਵਿਸ਼ੇਸ਼ ਸ਼ਕਤੀਆਂ) ਐਕਟ ਨੂੰ ਵਾਪਸ ਲੈਣ ਦੀਆਂ ਸੰਭਾਵਨਾਵਾਂ ਦੀ ਜਾਂਚ ਕਰਨ ਲਈ ਕੇਂਦਰ ਸਰਕਾਰ ਵੱਲੋਂ ਉੱਚ ਪੱਧਰੀ ਕਮੇਟੀ ਕਾਇਮ ਕਰਨ ਤੋਂ ਕੁਝ ਦਿਨ ਬਾਅਦ ਕੀਤਾ ਗਿਆ ਹੈ। ਨਾਗਾਲੈਂਡ ਵਿੱਚ ਦਹਾਕਿਆਂ ਤੋਂ ਅਫਸਪਾ ਲਾਗੂ ਹੈ। ਸਰਕਾਰੀ ਐਲਾਨ ਮੁਤਾਬਕ ਨਾਗਾਲੈਂਡ ਇੰਨੀ ਅਸ਼ਾਂਤ ਤੇ ਖਤਰਨਾਕ ਸਥਿਤੀ ਵਿੱਚ ਹੈ ਕਿ ਨਾਗਰਿਕ ਪ੍ਰਸ਼ਾਸਨ ਦੀ ਮਦਦ ਲਈ ਹਥਿਆਰਬੰਦ ਬਲਾਂ ਦੀ ਲੋੜ ਲਾਜ਼ਮੀ ਹੈ।

You must be logged in to post a comment Login