ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ: ਹਾਲੇ ਤੱਕ ਯੂਕਰੇਨ ’ਚ ਫਸੇ 17000 ਭਾਰਤੀਆਂ ਨੂੰ ਕੱਢਿਆ

ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ: ਹਾਲੇ ਤੱਕ ਯੂਕਰੇਨ ’ਚ ਫਸੇ 17000 ਭਾਰਤੀਆਂ ਨੂੰ ਕੱਢਿਆ

ਨਵੀਂ ਦਿੱਲੀ, 4 ਮਾਰਚ-ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਵੱਲੋਂ ਦਾਇਰ ਉਸ ਰਿਪੋਰਟ ਦਾ ਨੋਟਿਸ ਲਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਯੁੱਧਗ੍ਰਸਤ ਯੂਕਰੇਨ ਵਿੱਚ ਫਸੇ 17,000 ਭਾਰਤੀਆਂ ਨੂੰ ਹੁਣ ਤੱਕ ਕੱਢਿਆ ਜਾ ਚੁੱਕਾ ਹੈ। ਚੀਫ਼ ਜਸਟਿਸ ਐੱਨਵੀ ਰਾਮੰਨਾ, ਜਸਟਿਸ ਏਐੱਸ ਬੋਪੰਨਾ ਅਤੇ ਜਸਟਿਸ ਹਿਮਾ ਕੋਹਲੀ, ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਬੰਗਲੌਰ ਦੀ ਰਹਿਣ ਵਾਲੀ ਫਾਤਿਮਾ ਅਹਾਨਾ ਅਤੇ ਕਈ ਹੋਰ ਮੈਡੀਕਲ ਵਿਦਿਆਰਥੀਆਂ ਨੂੰ ਕੱਢਣ ਲਈ ਨਿੱਜੀ ਯਤਨ ਦੀ ਪ੍ਰਸ਼ੰਸਾ ਕੀਤੀ।

You must be logged in to post a comment Login