ਕੇਐੱਲ ਰਾਹੁਲ ਪੰਜਵੇਂ ਕ੍ਰਿਕਟ ਟੈਸਟ ’ਚੋਂ ਬਾਹਰ, ਬੁਮਰਾਹ ਦੀ ਵਾਪਸੀ

ਕੇਐੱਲ ਰਾਹੁਲ ਪੰਜਵੇਂ ਕ੍ਰਿਕਟ ਟੈਸਟ ’ਚੋਂ ਬਾਹਰ, ਬੁਮਰਾਹ ਦੀ ਵਾਪਸੀ

ਨਵੀਂ ਦਿੱਲੀ, 29 ਫਰਵਰੀ- ਭਾਰਤੀ ਕ੍ਰਿਕਟ ਬੋਰਡ ਨੇ ਅੱਜ ਕਿਹਾ ਕਿ ਸੀਨੀਅਰ ਬੱਲੇਬਾਜ਼ ਕੇਐੱਲ ਰਾਹੁਲ ਸੱਟ ਕਾਰਨ ਧਰਮਸ਼ਾਲਾ ‘ਚ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖਰੀ ਟੈਸਟ ‘ਚ ਨਹੀਂ ਖੇਡੇਗਾ, ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀਮ ‘ਚ ਵਾਪਸੀ ਕਰੇਗਾ। ਰਾਹੁਲ ਦੀ ਸੱਜੀ ਲੱਤ ਦੇ ਪੱਟ ‘ਚ ਸੋਜ ਹੈ ਅਤੇ ਉਹ ਆਪਣੀ ਸੱਟ ‘ਤੇ ਮਾਹਿਰਾਂ ਦੀ ਰਾਏ ਲੈਣ ਲਈ ਲੰਡਨ ਗਿਆ ਹੈ। ਪੰਜਵੇਂ ਟੈਸਟ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਰਜਤ ਪਾਟੀਦਾਰ, ਸਰਫਰਾਜ਼ ਖਾਨ, ਧਰੁਵ ਜੁਰੇਲ (ਵਿਕੇਟ), ਕੇਐੱਸ ਭਰਤ (ਵਿਕਟਕੀਪਰ), ਦੇਵਦੱਤ ਪਡੀਕਲ, ਆਰ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ ਤੇ ਆਕਾਸ਼ ਦੀਪ।

You must be logged in to post a comment Login