ਕੇਜਰੀਵਾਲ ਦੀ ਗ੍ਰਿਫ਼ਤਾਰੀ ਬਾਰੇ ਟਿੱਪਣੀ ਕਰਨ ’ਤੇ ਭਾਰਤ ਨੇ ਜਰਮਨ ਦਾ ਰਾਜਦੂਤ ਤਲਬ ਕੀਤਾ

ਕੇਜਰੀਵਾਲ ਦੀ ਗ੍ਰਿਫ਼ਤਾਰੀ ਬਾਰੇ ਟਿੱਪਣੀ ਕਰਨ ’ਤੇ ਭਾਰਤ ਨੇ ਜਰਮਨ ਦਾ ਰਾਜਦੂਤ ਤਲਬ ਕੀਤਾ

ਨਵੀਂ ਦਿੱਲੀ, 23 ਮਾਰਚ- ਭਾਰਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ’ਤੇ ਟਿੱਪਣੀਆਂ ਕਰਨ ’ਤੇ ਆਪਣਾ  ਵਿਰੋਧ ਦਰਜ ਕਰਾਉਣ ਲਈ ਜਰਮਨ ਦੂਤਘਰ ਦੇ ਉਪ ਮੁਖੀ ਨੂੰ ਤਲਬ ਕੀਤਾ। ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਜਰਮਨ ਰਾਜਦੂਤ ਜਾਰਜ ਐਨਜ਼ਵੇਲਰ ਨੂੰ ਤਲਬ ਕੀਤਾ ਅਤੇ ਦੱਸਿਆ ਕਿ ਜਰਮਨੀ ਦੇ ਵਿਦੇਸ਼ ਮੰਤਰਾਲੇ ਦੀ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਟਿੱਪਣੀ ਭਾਰਤ ਦੀ ਨਿਆਂਇਕ ਪ੍ਰਕਿਰਿਆ ਵਿਚ ਦਖਲ ਹੈ। ਜਰਮਨੀ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਨੋਟਿਸ ਲਿਆ ਸੀ। ਜਰਮਨ ਅਧਿਕਾਰੀ ਨੇ ਕਿਹਾ, “ਅਸੀਂ ਮੰਨਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਨਿਆਂਪਾਲਿਕਾ ਦੀ ਆਜ਼ਾਦੀ ਨਾਲ ਸਬੰਧਤ ਮਾਪਦੰਡ ਅਤੇ ਬੁਨਿਆਦੀ ਲੋਕਤੰਤਰੀ ਸਿਧਾਂਤਾਂ ਨੂੰ ਵੀ ਇਸ ਮਾਮਲੇ ਵਿੱਚ ਲਾਗੂ ਕੀਤਾ ਜਾਵੇਗਾ।’

You must be logged in to post a comment Login