ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਨੀਅਰ ਨਾਗਰਿਕਾਂ ਲਈ ਅੱਜ ‘ਮੁੱਖ ਮੰਤਰੀ ਤੀਰਥਯਾਤਰਾ ਯੋਜਨਾ’ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦੇ ਤਹਿਤ ਦਿੱਲੀ ਸਰਕਾਰ ਹਰ ਸਾਲ 77 ਹਜ਼ਾਰ ਤੀਰਥਯਾਤਰੀਆਂ ਦਾ ਖਰਚਾ ਕਰੇਗੀ। ਦਿੱਲੀ ਸਰਕਾਰ ਅਤੇ ਕੇਂਦਰ ਵਿਚਕਾਰ ਸੱਤਾ ਦੇ ਟਕਰਾਅ ਦੇ ਸੰਬੰਧ ‘ਚ ਸੁਪਰੀਮ ਕੋਰਟ ਦੇ ਹੁਕਮ ਦੇ ਕੁਝ ਦਿਨ ਬਾਅਦ ਮੁੱਖ ਮੰਤਰੀ ਨੇ ਡਿਪਟੀ ਗਵਰਨਰ ਅਨਿਲ ਬੈਜਲ ਦੇ ਸਾਰੇ ਇਤਰਾਜ਼ਾਂ ਨੂੰ ਰੱਦ ਕਰ ਦਿੱਤਾ ਹੈ। ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਮੁੱਖ ਮੰਤਰੀ ਤੀਰਥਯਾਤਰਾ ਯੋਜਨਾ ਮਨਜ਼ੂਰ, ਸਾਰੇ ਇਤਰਾਜ਼ ਰੱਦ, ਇਸ ਯੋਜਨਾ ਦੇ ਤਹਿਤ ਦਿੱਲੀ ਦੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਆਉਣਗੇ।
ਸਰਕਾਰ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਚੁਣੇ ਹੋਏ ਲੋਕਾਂ ਨੂੰ 18 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਇਕ ਸਹਾਇਕ ਨੂੰ ਨਾਲ ਲੈ ਜਾਣ ਦੀ ਆਗਿਆ ਦਿੱਤੀ ਜਾਵੇਗੀ ਅਤੇ ਉਨ੍ਹਾਂ ਦਾ ਖਰਚ ਦਿੱਲੀ ਸਰਕਾਰ ਕਰੇਗੀ। ਜਾਣਕਾਰੀ ਮੁਤਾਬਕ ਦਿੱਲੀ ਦੇ 70 ਵਿਧਾਨ ਸਭਾ ਖੇਤਰਾਂ ਤੋਂ ਹਰ ਸਾਲ 1,100-1,100 ਸੀਨੀਅਰ ਨਾਗਰਿਕ ਤੀਰਥਯਾਤਰਾ ਕਰ ਸਕਣਗੇ।

You must be logged in to post a comment Login