ਕੈਨੇਡਾ ਚੋਣਾਂ 'ਚ 50 ਪੰਜਾਬੀ ਉਮੀਦਵਾਰ ਲੜਨਗੇ ਚੋਣ!

ਚੰਡੀਗੜ੍ਹ, 6 ਅਪ੍ਰੈਲ : ਕੈਨੇਡਾ ਦੀ ਸਿਆਸਤ ਵਿਚ ਇਸ ਵਾਰ ਪੰਜਾਬੀ ਉਮੀਦਵਾਰਾਂ ਦੀ ਗਿਣਤੀ 2011 ਨਾਲੋਂ ਦੁੱਗਣੀ ਹੋਵੇਗੀ। 330 ਸੀਟਾਂ ਦੇ ਲਈ ਅਕਤੂਬਰ ਵਿਚ ਹੋਣ ਵਾਲੀ ਫੈਡਰਲ ਚੋਣਾਂ ਵਿਚ ਪੰਜਾਬੀ ਉਮੀਦਵਾਰਾਂ ਦੀ ਗਿਣਤੀ 50 ਤੱਕ ਪਹੁੰਚ ਸਕਦੀ ਹੈ। ਜਦ ਕਿ ਪਿਛਲੀ ਵਾਰ ਇਹ 23 ਸੀ। ਇਸ ਵਾਰ 23 ਪੰਜਾਬੀਆਂ ਨੂੰ ਤਾਂ ਟਿਕਟ ਮਿਲ ਵੀ ਚੁੱਕੇ ਹਨ, ਜਦ ਕਿ ਪੰਜਾਬੀ ਬਹੁਗਿਣਤੀ ਵਾਲੀ ਕੁਝ ਸੀਟਾਂ ‘ਤੇ ਤੈਅ ਹੋਣਾ ਬਾਕੀ ਹੈ। 8 ਤੋਂ 10 ਸੀਟਾਂ ਅਜਿਹੀਆਂ ਹਨ, ਜਿੱਥੇ ਤਿੰਨਾਂ ਪ੍ਰਮੁੱਖ ਪਾਰਟੀਆਂ ਕੰਜ਼ਰਵੇਟਿਵ, ਲਿਬਰਲ ਅਤੇ ਐਨਡੀਪੀ ਪੰਜਾਬੀਆਂ ਨੂੰ ਹੀ ਉਤਾਰੇਗੀ ਜਾਂ ਉਤਾਰ ਚੁੱਕੀ ਹੈ। ਹਾਲਾਂਕਿ ਪਹਿਲਾਂ ਇੱਥੋਂ ਕੈਨੇਡੀਅਨ ਮੂਲ ਦੇ ਉਮੀਦਵਾਰ ਦੀ ਲੋਕਪ੍ਰਿਯ ਰਹੇ ਹਨ। ਪਾਰਟੀਆਂ ਨੇ ਖੁਦ ਦੇ ਸਰਵੇ ਵਿਚ ਪੰਜਾਬੀਆਂ ਨੂੰ ਪਸੰਦ ਦੱਸਿਆ ਹੈ। ਮੂਲ ਤੌਰ ‘ਤੇ ਬਰਨਾਲਾ ਦੇ ਕੈਨੇਡੀਅਨ ਐਮਪੀ ਦਵਿੰਦਰ ਸ਼ੌਰੀ ਨੇ ਦੱਸਿਆ ਕਿ ਇਸ ਵਾਰ ਪੰਜਾਬੀ ਉਮੀਦਵਾਰਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ। ਗੌਰਤਲਬ ਹੈ ਕਿ 2006 ਵਿਚ ਪੰਜਾਬੀ ਮੂਲ ਦੇ 10 ਐਮਪੀ ਬਣੇ ਸੀ। 2008 ਵਿਚ ਇਹ ਗਿਣਤੀ 9 ਅਤੇ 2011 ਵਿਚ 8 ਰਹਿ ਗਈ। ਇਸ ਵਾਰ ਇਹ ਅੰਕੜਾ 15 ਪਾਰ ਕਰ ਸਕਦਾ ਹੈ, ਕਿਉਂਕਿ ਜ਼ਿਆਦਾਤਰ ਸਰਵੇ ਲਿਬਰਲ ਪਾਰਟੀ ਨੂੰ ਬੜਤ ਦਿਖਾ ਰਹੇ ਹਨ। ਲਿਬਰਲ ਪਾਰਟੀ ਹੀ ਪੰਜਾਬੀਆਂ ਨੂੰ ਸਭ ਤੋਂ ਜ਼ਿਆਦਾ ਟਿਕਟ ਦਿੰਦੀ ਹੈ। ਦੂਜਾ ਹੋਰ ਅਹਿਮ ਪਹਿਲੂ ਇਹ ਹੈ ਕਿ ਜਿਨ੍ਹਾਂ 8-10 ਸੀਟਾਂ ‘ਤੇ ਸਾਰੇ ਉਮੀਦਵਾਰ ਪੰਜਾਬੀ ਹੋਣਗੇ, ਉਥੇ ਜਿੱਤੇ ਚਾਹੇ ਕੋਈ ਵੀ ਪਾਰਟੀ, ਐਮਪੀ ਪੰਜਾਬੀ ਹੀ ਬਣੇਗਾ। ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਦੇ ਨਾਲ ਹੀ ਪੰਜਾਬ ਵਿਚ ਚਰਚਿਤ ਰਹੀ ਰੂਬੀ ਢਾਲਾ ਨੂੰ ਇਸ ਵਾਰ ਲਿਬਰਲ ਪਾਰਟੀ ਨੇ ਟਿਕਟ ਦੇਣ ਤੋਂ ਹੀ ਇੰਨਕਾਰ ਕਰ ਦਿੱਤਾ ਹੈ। ਬਰੈਂਪਟਨ ਸਾਊਥ ਤੋਂ ਪਾਕਿਸਤਾਨੀ ਮੂਲ ਦੇ ਨਾਸਿਰ ਹੁਸੈਨ ਮੈਦਾਨ ਵਿਚ ਹਨ। ਉਨ੍ਹਾਂ ਦੇ ਸਮਰਥਨ ਵਿਚ ਭਾਰਤੀ ਵੀ ਹਨ ਅਤੇ ਉਥੇ ਦੇ ਈਸਾਈ ਭਾਈਚਾਰੇ ਦੇ ਲੋਕ ਵੀ। ਲਿਬਰਲ ਪਾਰਟੀ ਦੇ ਸੀਨੀਅਰ ਨੇਤਾ ਗੁਰਬਖਸ਼ ਸਿੰਘ ਮੱਲ੍ਰੀ ਉਨ੍ਹਾਂ ਦੇ ਸਮਰਥਨ ਵਿਚ ਪ੍ਰਚਾਰ ਕਰ ਰਹੇ ਹਨ। ਨਾਸਿਰ ਸਿੱਖਾਂ ਦੇ ਹਿਤਾਂ ਦੇ ਲਈ ਵੀ ਅੱਗੇ ਆਉਂਦੇ ਰਹੇ ਹਨ।
20 ਇੰਡੋ ਕੈਨੇਡੀਅਨ ਉਮੀਦਵਾਰਾਂ ਨੂੰ ਤਿੰਨ ਪਾਰਟੀਆਂ ਨੇ ਟਿਕਟ ਦੇ ਦਿੱਤੀ ਹੈ। ਜਦ ਕਿ ਅਜੇ ਅੱਧੀ ਟਿਕਟਾਂ ਦੀ ਅਲਾਟਮੈਂਟ ਵੀ ਨਹੀਂ ਹੋਈ ਹੈ। ਲਿਬਰਲ ਪਾਰਟੀ ਨੇ ਸਭ ਤੋਂ ਪਹਿਲਾਂ ਟਿਕਟ ਵੰਡੀ ਹੈ ਜਦ ਕਿ ਕੰਜ਼ਰਵੇਟਿਵ ਅਤੇ ਐਨਡੀਪੀ ਅਜੇ ਉਮੀਦਵਾਰਾਂ ਨੂੰ ਵੇਖ ਰਹੇ ਹਨ ਅਤੇ ਇੰਡੋ ਕੈਨੇਡੀਅਨ ਆਬਾਦੀ ਵਾਲੇ ਖੇਤਰ ਵਿਚ ਅਜਿਹੇ ਉਮੀਦਵਾਰਾਂ ਦੀ ਭਾਲ ਕਰ ਰਹੇ ਹਨ ਜੋ ਕਿ ਲਿਬਰਟ ਪਾਰਟੀ ਦੇ ਉਮੀਦਵਾਰਾਂ ਨੂੰ ਹਰਾ ਸਕਦੇ ਹਨ।

You must be logged in to post a comment Login