ਕੈਨੇਡਾ ’ਚ ਖ਼ਾਲਿਸਤਾਨ ਪੱਖੀ ਰਾਇਸ਼ੁਮਾਰੀ ’ਚ ਪੁੱਛਿਆ ਜਾਵੇਗਾ ਨਿੱਝਰ ਦੀ ਹੱਤਿਆ ਬਾਰੇ ਸੁਆਲ

ਕੈਨੇਡਾ ’ਚ ਖ਼ਾਲਿਸਤਾਨ ਪੱਖੀ ਰਾਇਸ਼ੁਮਾਰੀ ’ਚ ਪੁੱਛਿਆ ਜਾਵੇਗਾ ਨਿੱਝਰ ਦੀ ਹੱਤਿਆ ਬਾਰੇ ਸੁਆਲ

ਟੋਰਾਂਟੋ, 18 ਸਤੰਬਰ- ਖਾਲਿਸਤਾਨ ਦੇ ਸਮਰਥਨ ਲਈ ਅਗਲੇ ਮਹੀਨੇ ਕੈਨੇਡਾ ਵਿੱਚ ਹੋਣ ਵਾਲੀ ਰਾਇਸ਼ੁਮਾਰੀ ਦੇ ਦੂਜੇ ਪੜਾਅ ਵਿੱਚ ਹੁਣ ਵੋਟਰਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਜੂਨ ਵਿੱਚ ਕੱਟੜਪੰਥੀ ਸਿੱਖ ਆਗੂ ਦੀ ਮੌਤ ਲਈ ਭਾਰਤੀ ਹਾਈ ਕਮਿਸ਼ਨਰ ਜ਼ਿੰਮੇਵਾਰ ਸੀ ਜਾਂ ਨਹੀਂ। ਵੈਨਕੂਵਰ ਸਨ ਅਖਬਾਰ ਦੀ ਰਿਪੋਰਟ ਅਨੁਸਾਰ ਗੈਰਕਾਨੂੰਨੀ ਕੱਟੜਪੰਥੀ ਸਮੂਹ ਸਿੱਖਸ ਫਾਰ ਜਸਟਿਸ (ਐੱਸਐੱਫਜੇ), ਜਿਸ ਨੇ ਸਰੀ ਵਿੱਚ 10 ਸਤੰਬਰ ਨੂੰ ਅਣਅਧਿਕਾਰਤ ਰਾਇਸ਼ੁਮਾਰੀ ਦਾ ਪਹਿਲਾ ਪੜਾਅ ਕਰਵਾਇਆ ਸੀ, ਨੇ ਕਿਹਾ ਕਿ ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਬੈਲੇਟ ਵਿੱਚ ਸਵਾਲ ਸ਼ਾਮਲ ਕੀਤਾ ਹੈ। 29 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ ਇਹ ਪੁੱਛੇਗੀ ਕਿ ਕੀ ਹਾਈ ਕਮਿਸ਼ਨਰ ਸੰਜੇ ਵਰਮਾ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦੇ ਮੁਖੀ ਅਤੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਕਤਲ ਲਈ ਜ਼ਿੰਮੇਵਾਰ ਹੈ ਜਾਂ ਨਹੀਂ। ਐੱਸਐੱਫਜੇ ਨੇ ਕਿਹਾ ਕਿ ਇਸ ਮਹੀਨੇ ਦੀ ਰਾਇਸ਼ੁਮਾਰੀ ਵਿੱਚ 135,000 ਤੋਂ ਵੱਧ ਵੋਟਰਾਂ ਨੇ ਹਿੱਸਾ ਲਿਆ।

You must be logged in to post a comment Login