ਕੈਨੇਡਾ ‘ਚ ਵਸਦੇ ਸਿੱਖਾਂ ਨੇ ਟਰੂਡੋ ਨੂੰ ਚਿੱਠੀ ਲਿਖ ਕੰਮ ਵਾਲੀ ਥਾਂ ‘ਤੇ ਹੈਲਮੇਟ ਤੋਂ ਛੋਟ ਲਈ ਬੇਨਤੀ

ਕੈਨੇਡਾ ‘ਚ ਵਸਦੇ ਸਿੱਖਾਂ ਨੇ ਟਰੂਡੋ ਨੂੰ ਚਿੱਠੀ ਲਿਖ ਕੰਮ ਵਾਲੀ ਥਾਂ ‘ਤੇ ਹੈਲਮੇਟ ਤੋਂ ਛੋਟ ਲਈ ਬੇਨਤੀ

ਟੋਰਾਂਟੋ- ਕੈਨੇਡੀਅਨ ਸਿੱਖਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਕ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਹੈਲਮੇਟ ਤੋਂ ਛੋਟ ਲਈ ਬੇਨਤੀ ਕੀਤੀ ਹੈ। ਸਿੱਖ ਸਦਭਾਵਨਾ ਦਲ (ਐੱਸ.ਐੱਸ.ਡੀ.) ਦੇ ਮੁਖੀ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਅਸੀਂ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਵੱਡੀ ਗਿਣਤੀ ਵਿੱਚ ਸਿੱਖ ਆਬਾਦੀ ਦੇਸ਼ ਦੀਆਂ ਬੰਦਰਗਾਹਾਂ, ਇੰਜਨੀਅਰਿੰਗ ਅਤੇ ਉਸਾਰੀ ਵਾਲੀਆਂ ਥਾਵਾਂ ‘ਤੇ ਕੰਮ ਕਰਦੀ ਹੈ, ਜਿੱਥੇ ਸੁਰੱਖਿਆ ਕਾਨੂੰਨ ਉਨ੍ਹਾਂ ਨੂੰ ਹੈਲਮੇਟ ਪਹਿਨਣ ਲਈ ਮਜਬੂਰ ਕਰਦੇ ਹਨ, ਹਾਲਾਂਕਿ ਇਹ ਨਿਯਮ ਦਸਤਾਰ ਪਹਿਨਣ ਦੇ ਉਨ੍ਹਾਂ ਦੇ ਧਾਰਮਿਕ ਨਿਯਮਾਂ ਦੇ ਵਿਰੁੱਧ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕੈਨੇਡਾ ਵਿੱਚ ਹੈਲਮੇਟ ਨਿਯਮ ਸਿੱਖ ਵਰਕਰਾਂ ਨੂੰ ਆਪਣੀ ਆਸਥਾ ਅਤੇ ਨੌਕਰੀ ਵਿੱਚੋਂ ਇੱਕ ਨੂੰ ਚੁਣਨ ਲਈ ਮਜਬੂਰ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਕਾਨੂੰਨੀ ਜ਼ਿੰਮੇਵਾਰੀਆਂ ਅਤੇ ਧਾਰਮਿਕ ਆਜ਼ਾਦੀ ਵਿੱਚ ਅੰਤਰ ਪੈਦਾ ਹੁੰਦਾ ਹੈ। ਵਡਾਲਾ ਨੇ ਕਿਹਾ ਕਿ ਉਨ੍ਹਾਂ ਨੇ ਕੰਮ ਵਾਲੀਆਂ ਥਾਵਾਂ ‘ਤੇ ਸਿੱਖਾਂ ਨੂੰ ਆਪਣੀ ਦਸਤਾਰ ਦੇ ਉੱਪਰੋਂ ਹੈਲਮੇਟ ਪਾਉਣ ਲਈ ਅਦਾਲਤ ਵਿਚ ਚੁਣੌਤੀ ਦਿੱਤੀ ਸੀ ਪਰ ਅਦਾਲਤ ਵਿਚ ਸਾਡੀ ਕਾਨੂੰਨੀ ਚੁਣੌਤੀ ਨੂੰ ਖਾਰਜ ਕਰ ਦਿੱਤਾ ਗਿਆ। ਕੁਝ ਸਿੱਖ ਸੰਸਥਾਵਾਂ ਨੇ ਤਾਂ ਹੈਲਮੇਟ ਨਿਯਮ ਦੀ ਸ਼ਲਾਘਾ ਵੀ ਕੀਤੀ, ਜੋ ਕਿ ਸਾਡੇ ਮਾਮਲੇ ਲਈ ਮੰਦਭਾਗਾ ਅਤੇ ਘਾਤਕ ਸੀ। ਇਸ ਲਈ ਹੁਣ ਅਸੀਂ ਟਰੂਡੋ ਨੂੰ ਸਿੱਖ ਭਾਵਨਾਵਾਂ ‘ਤੇ ਵਿਚਾਰ ਕਰਨ ਅਤੇ ਸਿੱਖਾਂ ਲਈ ਹਰ ਕਿਸਮ ਦੇ ਹੈਲਮੇਟਾਂ ਦੇ ਨਿਰਮਾਣ ਅਤੇ ਵਿਕਰੀ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰਦੇ ਹਾਂ।

You must be logged in to post a comment Login