ਕੈਨੇਡਾ ‘ਚ 3 ਭਾਰਤੀਆਂ ਨੂੰ ਮਿਲਿਆ ਵੱਡਾ ਮਾਣ

ਕੈਨੇਡਾ ‘ਚ 3 ਭਾਰਤੀਆਂ ਨੂੰ ਮਿਲਿਆ ਵੱਡਾ ਮਾਣ

ਟਰਾਂਟੋ (P E) : ਭਾਰਤੀ ਮੂਲ ਦੇ 3 ਕੈਨੇਡੀਅਨਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ, ਭਾਈਚਾਰੇ ਪ੍ਰਤੀ ਸਮਰਪਣ, ਬਿਹਤਰ ਰਾਸ਼ਟਰ ਬਣਾਉਣ ਵਿਚ ਮਦਦ ਕਰਨ ਅਤੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਦੇ ਸਰਵਉਚ ਨਾਗਰਿਕ ਸਨਮਾਨਾਂ ਵਿਚੋਂ ਇਕ ‘ਆਰਡਰ ਆਫ ਕੈਨੇਡਾ’ ਨਾਲ ਸਨਮਾਨਿਤ ਕੀਤਾ ਗਿਆ ਹੈ।ਕੈਨੇਡਾ ਦੇ ਗਵਰਨਰ ਜਨਰਲ ਦੀ ਵੈੱਬਸਾਈਟ ‘ਤੇ ਬੁੱਧਵਾਰ ਨੂੰ ਜਾਰੀ ਪ੍ਰੈਸ ਬਿਆਨ ਅਨੁਸਾਰ, ‘‘ਅੱਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਗਿਆਨੀ ਅਤੇ ਖੋਜਕਾਰ ਡਾ.ਵੈਕੁੰਟਮ ਅਈਅਰ ਲਕਸ਼ਮਣਨ, ਰੀਅਲ ਅਸਟੇਟ ਮੁਗਲ ਬੌਬ ਸਿੰਘ ਢਿੱਲੋਂ, ਜਿਨ੍ਹਾਂ ਨੂੰ ਨਵਜੀਤ ਸਿੰਘ ਢਿੱਲੋਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਪ੍ਰਸਿੱਧ ਬਾਲ ਰੋਗ ਮਾਹਰ ਡਾਕਟਰ ਪ੍ਰਦੀਪ ਮਰਚੈਂਟ ਉਨ੍ਹਾਂ 135 ਵਿਅਕਤੀਆਂ ਵਿਚ ਸ਼ਾਮਲ ਸਨ, ਜਿਨ੍ਹਾਂ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।’’ ਪ੍ਰੈਸ ਬਿਆਨ ਵਿਚ ਕਿਹਾ ਗਿਆ, ‘ਅੱਜ ਕੈਨੇਡਾ ਦੀ ਗਵਰਨਰ ਜਨਰਲ, ਮਾਣਯੋਗ ਮੈਰੀ ਸਾਈਮਨ ਨੇ ‘ਆਰਡਰ ਆਫ਼ ਕੈਨੇਡਾ’ ਨਾਲ ਸਨਮਾਨਿਤ ਕੀਤੇ ਜਾਣ ਵਾਲੇ 135 ਵਿਅਕਤੀਆਂ ਦੇ ਨਾਵਾਂ ਦਾ ਐਲਾਨ ਕੀਤਾ।’

You must be logged in to post a comment Login