ਕੈਨੇਡਾ: ਟੈਕਸੀ ਸਵਾਰੀਆਂ ਤੋਂ ਤਿੰਨ ਕਰੋੜ ਠੱਗਣ ਵਾਲੇ 11 ਕਾਬੂ

ਕੈਨੇਡਾ: ਟੈਕਸੀ ਸਵਾਰੀਆਂ ਤੋਂ ਤਿੰਨ ਕਰੋੜ ਠੱਗਣ ਵਾਲੇ 11 ਕਾਬੂ

ਵੈਨਕੂਵਰ, 20 ਜੂਨ : ਟੋਰਾਂਟੋ ਪੁਲੀਸ ਨੇ ਪ੍ਰੋਜੈਕਟ ਫੇਅਰ ਤਹਿਤ ਜਾਂਚ ਕਰਕ ਉਪਰੰਤ ਪੰਜ ਭਾਰਤੀਆਂ ਸਮੇਤ 11 ਵਿਅਕਤੀਆਂ ਨੂੰ ਧੋਖਾਧੜੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਆਪਣੀ ਟੈਕਸੀ ਵਿੱਚ ਸਫਰ ਕਰ ਰਹੀ ਸਵਾਰੀ ਤੋਂ ਕਿਰਾਇਆ ਲੈਂਦੇ ਸਮੇਂ ਉਸ ਦਾ ਏਟੀਐੱਮ ਕਾਰਡ ਬਦਲ ਲੈਂਦੇ ਤੇ ਬਾਅਦ ਵਿੱਚ ਉਸਦੀ ਵਰਤੋਂ ਕਰਦਿਆਂ ਰਾਸ਼ੀ ਉਡਾ ਦਿੰਦੇ ਸਨ।ਪੁਲੀਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਟੈਕਸੀ ਚਾਲਕਾਂ 300 ਲੋਕਾਂ ਨਾਲ 5 ਲੱਖ ਡਾਲਰ (ਕਰੀਬ 3 ਕਰੋੜ ਰੁਪਏ) ਦੀ ਰਾਸ਼ੀ ਕਢਾਈ ਹੈ। ਇਸ ਦੌਰਾਨ ਕਾਬੂ ਕੀਤੇ ਗਏ ਭਾਰਤੀਆਂ ਦੀ ਪਛਾਣ ਇਕਜੋਤ ਨਾਹਲ (22), ਹਰਜੋਬਨ ਨਾਹਲ (25), ਹਰਪ੍ਰੀਤ ਸਿੰਘ (24) ਗੁਰਨੂਰ ਰੰਧਾਵਾ (20) ਗੌਰਵ ਤਾਕ (23) ਵਜੋਂ ਹੋਈ ਹੈ। ਪੁਲੀਸ ਬੁਲਾਰੇ ਡੇਵਿਡ ਕੌਫੀ ਨੇ ਦੱਸਿਆ ਕਿ ਦੋਸ਼ੀਆਂ ਤੋਂ ਸੈਂਕੜੇ ਬੈਂਕ ਕਾਰਡ, ਮਸ਼ੀਨਾਂ ਸਮੇਤ ਕਈ ਹੋਰ ਉਪਕਰਨ ਬਰਾਮਦ ਕੀਤੇ ਗਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਇੱਕ ਗਰੋਹ ਵਜੋਂ ਕੰਮ ਕਰਦੇ ਸਨ। ਟੈਕਸੀ ਵਿੱਚ ਬੈਠੀ ਸਵਾਰੀ ਤੋਂ ਪੈਸੇ ਲੈਂਣ ਮੌਕੇ ਉਹ ਤਰੀਕੇ ਨਾਲ ਕਾਰਡ ਲੈ ਕੇ ਉਸ ਤੋਂ ਪਿੰਨ ਪੁੱਛਦੇ ਅਤੇ ਏਟੀਐੱਮ ਕਾਰਡ ਬਦਲ ਕੇ ਸਵਾਰੀ ਨੂੰ ਹੋਰ ਕਾਰਡ ਦੇ ਦਿੰਦੇ।

You must be logged in to post a comment Login